-ਦੱਖਣੀ ਏਸ਼ਿਆਈ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰੇਗਾ ਗੀਤ
ਵਾਸ਼ਿੰਗਟਨ, 9 ਸਤੰਬਰ (ਪੰਜਾਬ ਮੇਲ)- ਡੈਮੋਕ੍ਰੇਟਿਕ ਪਾਰਟੀ ਲਈ ਧਨ ਇਕੱਤਰ ਕਰਨ ਵਾਲੇ ਭਾਰਤੀ-ਅਮਰੀਕੀ ਉਦਯੋਗਪਤੀ ਅਜੇ ਜੈਨ ਭੂਟੋਰੀਆ ਨੇ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਉਮੀਦਵਾਰ ਕਮਲਾ ਹੈਰਿਸ ਵਾਸਤੇ ਦੱਖਣੀ ਏਸ਼ਿਆਈ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਇਕ ਸੰਗੀਤ ਵੀਡੀਓ ਜਾਰੀ ਕੀਤਾ ਹੈ। ਗੀਤ ‘ਨਾਚੋ ਨਾਚੋ’ ਹਿੰਦੀ ਫਿਲਮਾਂ ਦੀ ਗਾਇਕਾ ਸ਼ਿਬਾਨੀ ਕਸ਼ਿਅਪ ਵੱਲੋਂ ਗਾਇਆ ਗਿਆ ਹੈ ਅਤੇ ਰਿਤੇਸ਼ ਪਾਰਿਖ ਨੇ ਇਸ ਨੂੰ ਤਿਆਰ ਕੀਤਾ ਹੈ। ਇਹ ਗੀਤ ਭੂਟੋਰੀਆ ਦੇ ਦਿਮਾਗ ਦੀ ਉਪਜ ਹੈ, ਜੋ ਕਿ ਰਾਸ਼ਟਰਪਤੀ ਅਹੁਦੇ ਲਈ ਹੈਰਿਸ ਦੀ ਕੌਮੀ ਵਿੱਤ ਕਮੇਟੀ ਦੇ ਮੈਂਬਰ ਹਨ। ਭੂਟੋਰੀਆ ਨੇ ਕਿਹਾ ਕਿ ‘ਨਾਚੋ ਨਾਚੋ’ ਸਿਰਫ਼ ਇਕ ਗੀਤ ਨਹੀਂ ਹੈ, ਬਲਕਿ ਇਕ ਅੰਦੋਲਨ ਹੈ।