ਠਾਣੇ/ਮੁੰਬਈ, 4 ਫ਼ਰਵਰੀ (ਪੰਜਾਬ ਮੇਲ)- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਜ਼ਮੀਨੀ ਵਿਵਾਦ ਨੂੰ ਲੈ ਕੇ ਭਾਜਪਾ ਵਿਧਾਇਕ ਨੇ ਇੱਕ ਸ਼ਿਵ ਸੈਨਾ ਆਗੂ ਤੇ ਉਸ ਦੇ ਸਹਿਯੋਗੀ ’ਤੇ ਗੋਲੀਆਂ ਚਲਾ ਦਿੱਤੀਆਂ। ਕਈ ਗੋਲੀਆਂ ਵੱਜਣ ਕਾਰਨ ਜ਼ਖ਼ਮੀ ਹੋਏ ਸ਼ਿਵ ਸੈਨਾ ਆਗੂ ਦੀ ਹਾਲਤ ਗੰਭੀਰ ਹੈ। ਭਾਜਪਾ ਵਿਧਾਇਕ ਗਣਪਤ ਗਾਇਕਵਾੜ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਵਿਰੋਧੀ ਧਿਰ ਵੱਲੋਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਉਪ ਮੁੱਖ ਮੰਤਰੀ ਤੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਏਸੀਪੀ ਦੱਤਾਤ੍ਰੇਯ ਸ਼ਿੰਦੇ ਨੇ ਮੀਡੀਆ ਨੂੰ ਦੱਸਿਆ ਕਿ ਲੰਘੀ ਰਾਤ ਉਲਹਾਸ ਨਗਰ ਇਲਾਕੇ ਵਿਚਲੇ ਹਿੱਲ ਲਾਈਨ ਥਾਣੇ ’ਚ ਕਲਿਆਣ ਤੋਂ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਨੇ ਸ਼ਿੰਦੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ ਦੇ ਕਲਿਆਣ ਤੋਂ ਮੁਖੀ ਮਹੇਸ਼ ਗਾਇਕਵਾੜ ਤੇ ਉਸ ਦੇ ਸਹਿਯੋਗੀ ਰੋਹਿਤ ਪਾਟਿਲ ’ਤੇ ਸੀਨੀਅਰ ਇੰਸਪੈਕਟਰ ਦੇ ਚੈਂਬਰ ਅੰਦਰ ਹੀ ਗੋਲੀਆਂ ਚਲਾ ਦਿੱਤੀਆਂ। ਗ੍ਰਿਫ਼ਤਾਰੀ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਗਣਪਤ ਗਾਇਕਵਾੜ ਨੇ ਕਿਹਾ ਕਿ ਉਸ ਨੇ ਗੋਲੀ ਇਸ ਲਈ ਚਲਾਈ ਕਿਉਂਕਿ ਉਸ ਦੇ ਪੁੱਤ ਨੂੰ ਥਾਣੇ ਅੰਦਰ ਕੁੱਟਿਆ ਜਾ ਰਿਹਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਮਹਾਰਾਸ਼ਟਰ ’ਚ ਅਪਰਾਧੀਆਂ ਦਾ ਰਾਜ ਸਥਾਪਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ‘ਸ਼ਿੰਦੇ ਸਾਹਬ ਨੇ ਊਧਵ (ਠਾਕਰੇ) ਸਾਹਿਬ ਨੂੰ ਧੋਖਾ ਦਿੱਤਾ, ਉਹ ਭਾਜਪਾ ਨੂੰ ਵੀ ਧੋਖਾ ਦੇਣਗੇ। ਉਨ੍ਹਾਂ ਮੇਰੇ ਤੋਂ ਕਰੋੜਾਂ ਰੁਪਏ ਲਏ। ਜੇਕਰ ਮਹਾਰਾਸ਼ਟਰ ਦਾ ਪ੍ਰਬੰਧ ਸਹੀ ਢੰਗ ਨਾਲ ਚਲਾਉਣਾ ਹੈ ਤਾਂ ਸ਼ਿੰਦੇ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।’ ਡਾਕਟਰਾਂ ਅਨੁਸਾਰ ਮਹੇਸ਼ ਦੀ ਹਾਲਤ ਗੰਭੀਰ ਹੈ ਅਤੇ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ।
ਉਧਰ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ, ‘ਇਹ ਘਟਨਾ ਬਹੁਤ ਗੰਭੀਰ ਹੈ ਅਤੇ ਮੈਂ ਡੀਜੀਪੀ ਨੂੰ ਉੱਚ ਪੱਧਰੀ ਜਾਂਚ ਲਈ ਕਿਹਾ ਹੈ। ਕਾਨੂੰਨ ਲਈ ਸਾਰੇ ਇੱਕ ਸਮਾਨ ਹਨ।