#INDIA

ਭਜਨ ਲਾਲ ਸ਼ਰਮਾ ਹੋਣਗੇ Rajasthan ਦੇ ਨਵੇਂ ਮੁੱਖ ਮੰਤਰੀ

ਜੈਪੁਰ, 12 ਦਸੰਬਰ (ਪੰਜਾਬ ਮੇਲ)- ਅੱਜ ਇਥੇ ਭਾਜਪਾ ਦੇ ਨਵੇਂ ਚੁਣੇ ਵਿਧਾਇਕਾਂ ਦੀ ਮੀਟਿੰਗ ਵਿਚ ਭਜਨ ਲਾਲ ਸ਼ਰਮਾ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਇਸ ਤਰ੍ਹਾਂ ਉਹ ਰਾਜ ਦੇ ਨਵੇਂ ਮੁੱਖ ਮੰਤਰੀ ਹੋਣਗੇ। ਸ਼੍ਰੀ ਸ਼ਰਮਾ ਪਹਿਲੀ ਵਾਰ ਵਿਧਾਇਕ ਬਣੇ ਹਨ। ਸਰਕਾਰ ਵਿਚ ਦੋ ਉਪ ਮੁੱਖ ਮੰਤਰੀ ਦੀਆ ਕੁਮਾਰੀ ਅਤੇ ਪ੍ਰੇਮ ਚੰਦ ਬੈਰਵਾ ਹੋਣਗੇ। ਵਾਸੂਦੇਵ ਦੇਵਨਾਨੀ ਵਿਧਾਨ ਸਭਾ ਦੇ ਸਪੀਕਰ ਹੋਣਗੇ। ਇਸ ਤੋਂ ਪਹਿਲਾਂ ਪਾਰਟੀ ਵਿਧਾਇਕਾਂ ਦੀ ਮੀਟਿੰਗ ਹੋਈ। ਮੀਟਿੰਗ ਵਿਚ ਪਾਰਟੀ ਨਿਗਰਾਨ ਰਾਜਨਾਥ ਸਿੰਘ ਵੀ ਹਿੱਸਾ ਿਲਆ। ਭਾਜਪਾ ਵਿਧਾਇਕ ਦਲ ਦੀ ਮੀਟਿੰਗ ਪਾਰਟੀ ਦੇ ਸੂਬਾ ਦਫ਼ਤਰ ਵਿਖੇ ਬੁਲਾਈ ਗਈ ਸੀ। ਇਸ ਲਈ ਪਾਰਟੀ ਦੇ ਸਾਰੇ ਨਵੇਂ ਚੁਣੇ ਗਏ ਵਿਧਾਇਕਾਂ ਦੀ ਰਜਿਸਟ੍ਰੇਸ਼ਨ ਬਾਅਦ ਦੁਪਹਿਰ 1.30 ਵਜੇ ਤੋਂ ਸ਼ੁਰੂ ਹੋ ਗਈ ਸੀ। ਸਾਰੇ ਨਵੇਂ ਚੁਣੇ ਵਿਧਾਇਕਾਂ ਨੂੰ ਵਿਧਾਇਕ ਦਲ ਦੀ ਮੀਟਿੰਗ ਵਿਚ ਲਾਜ਼ਮੀ ਤੌਰ ‘ਤੇ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਸਨ। ਬੈਠਕ ‘ਚ ਪਾਰਟੀ ਦੇ ਨਿਗਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ, ਸਹਿ-ਨਿਗਰਾਨ ਸਰੋਜ ਪਾਂਡੇ ਅਤੇ ਵਿਨੋਦ ਤਾਵੜੇ ਵੀ ਮੌਜੂਦ ਸਨ।