ਸਿਆਟਲ, 27 ਅਗਸਤ (ਪੰਜਾਬ ਮੇਲ)- 24 ਅਗਸਤ, ਐਤਵਾਰ ਨੂੰ ਬੱਚਿਆਂ ਦਾ ਜੋ ਖੇਡ ਕੈਂਪ ਲੱਗਦਾ ਹੈ ਅਤੇ ਦੋ ਮਹੀਨੇ ਲਗਾਤਾਰ ਸ਼ਨੀਵਾਰ, ਐਤਵਰ ਚੱਲਦਾ ਹੈ, ਦੀ ਸਮਾਪਤੀ ਕੀਤੀ ਗਈ। ਸਾਰੇ ਸਿਆਟਲ ਨਿਵਾਸੀ ਬਹੁਤ ਹੁੰਮਹੁਮਾ ਕੇ ਪਹੁੰਚੇ ਤੇ ਬੱਚਿਆਂ ਦੇ ਇਨਾਮ ਵੰਡ ਸਮਾਗਮ ਦੀ ਖੂਬਸੂਰਤੀ ‘ਚ ਵਾਧਾ ਕੀਤਾ ਤੇ ਪ੍ਰਬੰਧਕਾਂ ਦੇ ਕਾਰਜ ਦੀ ਸ਼ਲਾਘਾ ਕੀਤੀ ਗਈ। ਇਕ ਮੇਲੇ ਦੀ ਤਰ੍ਹਾਂ ਲੋਕਾਂ ਨੇ ਸਮਾਪਤੀ ਸਮਾਰੋਹ ਦਾ ਅਨੰਦ ਮਾਣਿਆ। ਵੱਖ-ਵੱਖ ਤਰ੍ਹਾਂ ਦੇ ਖਾਣਿਆਂ ਦਾ ਪ੍ਰਬੰਧ ਸੀ, ਜਿਹੜਾ ਕਿ ਦਇਆਬੀਰ ਸਿੰਘ ਬਾਠ ਵੱਲੋਂ ਕੀਤਾ ਗਿਆ ਸੀ।
ਭਾਰੀ ਇਕੱਠ ਵਿਚ ਇਹ ਪ੍ਰਣ ਕੀਤਾ ਗਿਆ ਕਿ ਬੱਚਿਆਂ ਨੂੰ ਹੋਰ ਭਾਈਚਾਰਕ ਸਾਂਝਾਂ ਨਾਲ ਜੋੜਿਆ ਜਾਵੇ, ਆਪਣੀ ਮਾਂ ਬੋਲੀ ਅਤੇ ਪੰਜਾਬੀ ਖੇਡਾਂ ਦੀ ਜਾਣਕਾਰੀ ਬੱਚਿਆਂ ਨੂੰ ਸਿਖਾਈ ਜਾਵੇ, ਨਸ਼ਿਆਂ ਦੇ ਸੇਵਨ ਨਹੀਂ ਕਰਨਾ। ਨਿਰੋਲ ਤੰਦਰੁਸਤ ਸਿਹਤ ਰੱਖਣ ਲਈ ਉਤਸ਼ਾਹਿਤ ਕੀਤਾ ਗਿਆ। ਪ੍ਰਬੰਧਕਾਂ ਨੇ ਸਾਰੇ ਪ੍ਰੋਗਰਾਮ ਨੂੰ ਬੜੀ ਸੰਜੀਦਗੀ ਨਾਲ ਉਲੀਕਿਆ ਅਤੇ ਨਿਭਾਇਆ। ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਸ. ਗੁਰਮੀਤ ਸਿੰਘ ਨਿੱਜਰ ਮੁੱਖ ਮਹਿਮਾਨ ਅਤੇ ਸਤਪਾਲ ਸਿੰਘ ਸਿੱਧੂ ਸਪੈਸ਼ਲ ਮਹਿਮਾਨ ਦੇ ਤੌਰ ‘ਤੇ ਵਿਰਾਜਮਾਨ ਸਨ। ਕੋਚਿਜ਼ ਅਤੇ ਦਾਨੀਆਂ ਦਾ ਮਾਣ-ਸਨਮਾਨ ਕਰਦਿਆਂ ਹੋਇਆਂ ਗੁਰਦੀਪ ਸਿੰਘ ਸਿੱਧੂ ਨੇ ਇਸੇ ਸਮੇਂ ‘ਤੇ ਅਗਲੇ ਸਾਲ ਫਿਰ ਕੈਂਪ ਸ਼ੁਰੂ ਕਰਨ ਦਾ ਵਾਅਦਾ ਕੀਤਾ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਬੱਚਿਆਂ ਦੇ ਖੇਡ ਮੇਲੇ ਦੀ ਸਮਾਪਤੀ ਕੀਤੀ ਗਈ
