#INDIA

ਬੰਬ ਧਮਾਕੇ ਦੀਆਂ ਧਮਕੀਆਂ ’ਤੇ ਕਾਰਵਾਈ ਲਈ ਏਜੰਸੀਆਂ ਨੂੰ ਹਦਾਇਤਾਂ ਜਾਰੀ

ਨਵੀਂ ਦਿੱਲੀ, 31 ਅਕਤੂਬਰ (ਪੰਜਾਬ ਮੇਲ)- ਪਿਛਲੇ ਦੋ ਹਫਤਿਆਂ ’ਚ 510 ਤੋਂ ਵੱਧ ਘਰੇਲੂ ਅਤੇ ਕੌਮਾਂਤਰੀ ਉਡਾਣਾਂ ’ਤੇ ਬੰਬ ਹੋਣ ਦੀਆਂ ਖ਼ਬਰਾਂ ਆਈਆਂ ਹਨ, ਜੋ ਬਾਅਦ ’ਚ ਝੂਠੀਆਂ ਸਾਬਤ ਹੋਈਆਂ। ਇਨ੍ਹਾਂ ’ਚੋਂ ਜ਼ਿਆਦਾਤਰ ਸੂਚਨਾਵਾਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਗੁੰਮਨਾਮ ਹੈਂਡਲ ਜ਼ਰੀਏ ਦਿਤੀਆਂ ਗਈਆਂ ਸਨ। ਇਸ ਨਾਲ ਏਅਰਲਾਈਨ ਲਈ ਸੰਚਾਲਨ ਅਤੇ ਵਿੱਤੀ ਸਮੱਸਿਆਵਾਂ ਪੈਦਾ ਹੋ ਗਈਆਂ ਹਨ।

 ਏਜੰਸੀਆਂ ਭਾਰਤੀ ਜਹਾਜ਼ਾਂ ’ਚ ਬੰਬ ਧਮਾਕੇ ਦੀਆਂ ਧਮਕੀਆਂ ਦੀ ਗੰਭੀਰਤਾ ’ਤੇ ਵਿਚਾਰ ਕਰਦੇ ਸਮੇਂ ਸੋਸ਼ਲ ਮੀਡੀਆ ਹੈਂਡਲ ਦੇ ਨਾਮ, ਭੂ-ਸਿਆਸੀ ਸਥਿਤੀ ਦਾ ਵਿਸ਼ਲੇਸ਼ਣ ਅਤੇ ਜਹਾਜ਼ ’ਚ ਵੀ.ਆਈ.ਪੀ. ਦੀ ਮੌਜੂਦਗੀ ਵਰਗੇ ਮਾਪਦੰਡਾਂ ਨੂੰ ਧਿਆਨ ’ਚ ਰੱਖਣਗੀਆਂ।

 ਸ਼ਹਿਰੀ ਹਵਾਬਾਜ਼ੀ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਲਈ ਸ਼ਹਿਰੀ ਹਵਾਬਾਜ਼ੀ ਬਿਊਰੋ (ਬੀ.ਸੀ.ਏ.ਐਸ.) ਨੇ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਹੁਕਮ ‘ਉਭਰ ਰਹੀਆਂ ਸੁਰੱਖਿਆ ਚੁਨੌਤੀਆਂ’ ਦੇ ਮੱਦੇਨਜ਼ਰ ਜਾਰੀ ਕੀਤੇ ਗਏ ਹਨ, ਖ਼ਾਸਕਰ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ਰਾਹੀਂ ਜਹਾਜ਼ਾਂ ਵਿਚ ਬੰਬ ਰੱਖਣ ਬਾਰੇ ਜਾਅਲੀ ਜਾਣਕਾਰੀ ਫੈਲਾਉਣ ਦੇ ਵਧਦੇ ਰੁਝਾਨ ਦੇ ਮੱਦੇਨਜ਼ਰ ਹਦਾਇਤਾਂ ਜਾਰੀ ਕੀਤੀਆਂ ਹਨ। 

ਪਿਛਲੇ ਦੋ ਹਫਤਿਆਂ ’ਚ 510 ਤੋਂ ਵੱਧ ਘਰੇਲੂ ਅਤੇ ਕੌਮਾਂਤਰੀ ਉਡਾਣਾਂ ’ਤੇ ਬੰਬ ਹੋਣ ਦੀਆਂ ਖ਼ਬਰਾਂ ਆਈਆਂ ਹਨ, ਜੋ ਬਾਅਦ ’ਚ ਝੂਠੀਆਂ ਸਾਬਤ ਹੋਈਆਂ। ਇਨ੍ਹਾਂ ’ਚੋਂ ਜ਼ਿਆਦਾਤਰ ਸੂਚਨਾਵਾਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਗੁੰਮਨਾਮ ਹੈਂਡਲ ਜ਼ਰੀਏ ਦਿਤੀਆਂ ਗਈਆਂ ਸਨ। ਇਸ ਨਾਲ ਏਅਰਲਾਈਨ ਲਈ ਸੰਚਾਲਨ ਅਤੇ ਵਿੱਤੀ ਸਮੱਸਿਆਵਾਂ ਪੈਦਾ ਹੋ ਗਈਆਂ ਹਨ। 

ਮੌਜੂਦਾ ਪ੍ਰਥਾ ਅਨੁਸਾਰ, ਕਿਸੇ ਏਅਰਲਾਈਨ, ਹਵਾਈ ਅੱਡੇ ਜਾਂ ਹਵਾਬਾਜ਼ੀ ਨਾਲ ਸਬੰਧਤ ਪ੍ਰਣਾਲੀ ਦੇ ਕਿਸੇ ਵੀ ਹਿੱਸੇ ਲਈ ਬੰਬ ਜਾਂ ਸੁਰੱਖਿਆ ਖਤਰੇ ਦਾ ਵਿਸ਼ਲੇਸ਼ਣ ਕਰਨ ਲਈ ਹਵਾਈ ਅੱਡੇ ’ਤੇ ਬੰਬ ਖਤਰੇ ਦਾ ਮੁਲਾਂਕਣ ਕਮੇਟੀ (ਬੀ.ਟੀ.ਏ.ਸੀ.) ਦੀ ਬੈਠਕ ਬੁਲਾਈ ਜਾਂਦੀ ਹੈ, ਜੋ ਇਸ ਨੂੰ ‘ਵਿਸ਼ੇਸ਼’ ਜਾਂ ਗੰਭੀਰ ਜਾਂ ‘ਅਸਪਸ਼ਟ’ ਜਾਂ ਅਫਵਾਹ ਐਲਾਨ ਕਰਨ ਦਾ ਫੈਸਲਾ ਕਰਦੀ ਹੈ।