#EUROPE

ਬ੍ਰਿਟੇਨ ਨੇ ਬ੍ਰਿਟਿਸ਼ ਫ਼ੌਜੀ ਦੇ ਅੱਤਵਾਦੀ ਲਿੰਕ ‘ਤੇ ਪੰਜਾਬ ਪੁਲਿਸ ਦੇ ਦਾਅਵਿਆਂ ਨੂੰ ਨਕਾਰਿਆ !

ਲੰਡਨ, 25 ਦਸੰਬਰ (ਪੰਜਾਬ ਮੇਲ)- ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਭਾਰਤ ‘ਚ ਅੱਤਵਾਦੀ ਗਤੀਵਿਧੀਆਂ ‘ਚ ਬ੍ਰਿਟਿਸ਼ ਫੌਜ ਦੇ ਇਕ ਸਿਪਾਹੀ ਦੀ ਸ਼ਮੂਲੀਅਤ ਬਾਰੇ ਪੰਜਾਬ ਪੁਲਿਸ ਦੇ ਦਾਅਵੇ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਸ ਨਾਂ ਦਾ ਕੋਈ ਵੀ ਸ਼ਖ਼ਸ ਬ੍ਰਿਟਿਸ਼ ਫੌਜ ‘ਚ ਨਹੀਂ ਹੈ।
ਦ ਇੰਡੀਅਨ ਐਕਸਪ੍ਰੈੱਸ ਅਨੁਸਾਰ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵੱਲੋਂ ਬੀਤੇ ਦਿਨ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਗਿਆ ਸੀ ਕਿ ਬ੍ਰਿਟਿਸ਼ ਸਿਪਾਹੀ ਵਜੋਂ ਸੇਵਾ ਕਰਦੇ ਹੋਏ ਜਗਜੀਤ ਸਿੰਘ ਨੇ ਫਤਿਹ ਸਿੰਘ ਬਾਗੀ ਉਪਨਾਮ ਵਰਤਦੇ ਹੋਏ ਅੱਤਵਾਦੀ ਮਡਿਊਲ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨੂੰ ਹੈਂਡਲ ਕੀਤਾ ਹੈ, ਜਿਸ ਦਾ ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਨੋਟਿਸ ਲਿਆ ਤੇ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ।
ਬਰਤਾਨਵੀ ਰੱਖਿਆ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਨਾਂ ਦਾ ਕੋਈ ਵੀ ਸ਼ਖ਼ਸ ਬ੍ਰਿਟਿਸ਼ ਫੌਜ ‘ਚ ਤਾਇਨਾਤ ਨਹੀਂ ਹੈ। ਭਾਰਤੀ ਫੌਜ ਵੱਲੋਂ ਵੀ ਉਨ੍ਹਾਂ ਤਕ ਅਜਿਹੇ ਕਿਸੇ ਸ਼ਖਸ ਨਹੀਂ ਪਹੁੰਚ ਨਹੀਂ ਕੀਤੀ ਗਈ ਹੈ।