#EUROPE

ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਅਰ ਸਟਾਰਮਰ ‘ਤੇ ਅਮਰੀਕੀ ਰਾਸ਼ਟਰਪਤੀ ਚੋਣ ‘ਚ ਦਖਲ ਦੇਣ ਦੇ ਲੱਗੇ ਦੋਸ਼

ਲੰਡਨ, 14 ਜਨਵਰੀ (ਪੰਜਾਬ ਮੇਲ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਇਨ੍ਹੀਂ ਦਿਨੀਂ ਸੁਰਖੀਆਂ ਵਿਚ ਬਣੇ ਹੋਏ ਹਨ। ਪਹਿਲਾਂ ਜਿਮੀ ਸੈਵਿਲ ਦੇ ਮਾਮਲੇ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਨਾਂ ਸਾਹਮਣੇ ਆਇਆ। ਅਰਬਪਤੀ ਤੇ ਟੈਸਲਾ ਦੇ ਫਾਊਂਡਰ ਐਲੋਨ ਮਸਕ ਨੇ ਸਿੱਧੇ ਤੌਰ ਉੱਤੇ ਕੀਅਰ ਨੂੰ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਕੁਝ ਨਾ ਕਰਨ ਦੇ ਮਾਮਲੇ ਵਿਚ ਕਸੂਰਵਾਰ ਦੱਸਿਆ ਤੇ ਹੁਣ ਉਨ੍ਹਾਂ ਦਾ ਨਾਂ ਇਕ ਹੋਰ ਮਾਮਲੇ ਵਿਚ ਸਾਹਮਣੇ ਆ ਰਿਹਾ ਹੈ।
ਹੁਣ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਦਾ ਨਾਂ ਅਮਰੀਕਾ ‘ਚ ਹੋਈਆਂ ਰਾਸ਼ਟਰਪਤੀ ਚੋਣਾਂ ਨਾਲ ਜੋੜਿਆ ਗਿਆ ਹੈ ਤੇ ਉਨ੍ਹਾਂ ਉੱਤੇ ਗੰਭੀਰ ਦੋਸ਼ ਲਾਏ ਗਏ ਹਨ। ਇਸ ਦੌਰਾਨ ਸਿਟੀਜ਼ਨ ਜਰਨਲਿਜ਼ਮ ਨੈੱਟਵਰਕ ਦੇ ਹੋਸਟ ਮਾਰੀਓ ਨਾਫਾਲ ਨੇ ਬ੍ਰਿਟੇਨ ਦੇ ਸੋਸ਼ਲ ਮੀਡੀਆ ਇਨਫਲੂਏਂਸਰ ਤੇ ਰਿਫੋਰਮ ਯੂ.ਕੇ. ਨਾਂ ਦੀ ਪਾਰਟੀ ਨਾਲ ਸਬੰਧਿਤ ਜਿਮ ਫੇਰਗੋਸਨ ਦਾ ਹਵਾਲਾ ਦਿੰਦਿਆਂ ਕਿਹਾ ਕਿ 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਦਖਲ ਲਈ ਯੂ.ਕੇ. ਦੇ ਕੀਅਰ ਸਟਾਰਮਰ ਦੇਸ਼ ਧਰੋਹ ਦੇ ਦੋਸ਼ੀ ਹਨ। ਇਸ ਦੌਰਾਨ ਉਸ ਨੇ ਕਿਹਾ ਕਿ ਇਨ੍ਹਾਂ ਵਿਸਫੋਟਕ ਦੋਸ਼ਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਯੂ.ਕੇ. ਲੇਬਰ ਨੇਤਾ ਕੀਅਰ ਸਟਾਰਮਰ ਨੇ 2024 ਦੀਆਂ ਅਮਰੀਕੀ ਚੋਣਾਂ ਦੌਰਾਨ ਕਮਲਾ ਹੈਰਿਸ ਦੀ ਮੁਹਿੰਮ ਦਾ ਸਮਰਥਨ ਕਰਨ ਅਤੇ ਟਰੰਪ ਨੂੰ ਕਮਜ਼ੋਰ ਕਰਨ ਲਈ ਗੁਪਤ ਤੌਰ ‘ਤੇ 100 ਕਾਰਕੁਨਾਂ ਨੂੰ ਤਾਇਨਾਤ ਕੀਤਾ ਸੀ।
ਰਿਪੋਰਟਾਂ ‘ਚ ਸੁਝਾਅ ਦਿੱਤਾ ਗਿਆ ਹੈ ਕਿ ਇਸ ਗੁਪਤ ਟੀਮ ਨੇ ਟਰੰਪ ਦੇ ਵਿਰੁੱਧ ਪੈਮਾਨੇ ਨੂੰ ਟਿਪ ਕਰਨ ਲਈ ਤਿਆਰ ਕੀਤੇ ਗਏ ਡੇਟਾ ਓਪਸ, ਮੈਸੇਜਿੰਗ ਮੁਹਿੰਮਾਂ ਅਤੇ ਵੋਟਰ ਪਹੁੰਚ ਨਾਲ ਮੁੱਖ ਚੋਣ ਦੇ ਮੈਦਾਨ ਵਾਲੇ ਰਾਜਾਂ ਨੂੰ ਨਿਸ਼ਾਨਾ ਬਣਾਇਆ। ਟਰੰਪ ਦੇ ਕਰੀਬੀ ਲੋਕ ਇਸਨੂੰ ”ਦੇਸ਼ਧ੍ਰੋਹ” ਦਾ ਲੇਬਲ ਲਗਾ ਰਹੇ ਹਨ ਤੇ ਕਥਿਤ ਤੌਰ ‘ਤੇ ਬਦਲਾ ਲੈਣ ਵਾਲੇ ਉਪਾਵਾਂ ਦੀ ਯੋਜਨਾ ਬਣਾ ਰਹੇ ਹਨ, ਜਿਸ ‘ਚ ਆਰਥਿਕ ਪਾਬੰਦੀਆਂ, ਅੰਤਰਰਾਸ਼ਟਰੀ ਟ੍ਰਿਬਿਊਨਲ ਅਤੇ ਸਟਾਰਮਰ ਅਤੇ ਉਸਦੇ ਸਹਿਯੋਗੀਆਂ ਦੇ ਵਿਰੁੱਧ ਗੁਪਤ ਕਾਰਵਾਈਆਂ ਸ਼ਾਮਲ ਹਨ। ਇਸ ਦੌਰਾਨ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਟੀਮ ਦੇ ਨਿਸ਼ਾਨੇ ‘ਤੇ ਆਉਣ ਦੇ ਨਤੀਜੇ ਵਜੋਂ ਅਮਰੀਕਾ-ਯੂ.ਕੇ. ਸਬੰਧਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਕੋਈ ਵੀ ਵਿਦੇਸ਼ੀ ਨੇਤਾ ਅਮਰੀਕੀ ਲੋਕਤੰਤਰ ਨੂੰ ਵਿਗਾੜ ਨਹੀਂ ਸਕਦਾ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀ.ਬੀ.ਸੀ. ਦੇ ਸਾਬਕਾ ਕਰਮਚਾਰੀ ਜਿਮੀ ਸੈਵਿਲ ਉੱਤੇ ਸੈਂਕੜੇ ਬੱਚਿਆਂ ਦੇ ਜਿਨਸੀ ਸੋਸ਼ਣ ਦੇ ਦੋਸ਼ ਲੱਗੇ। ਇਸ ਦੌਰਾਨ ਇਹ ਵੀ ਕਿਹਾ ਗਿਆ ਕਿ ਕੀਅਰ ਸਟਾਰਮਰ ਨੇ ਸਮਾਂ ਰਹਿੰਦਿਆਂ ਇਸ ਸਾਰੇ ਘਟਨਾਕ੍ਰਮ ਉੱਤੇ ਕਾਰਵਾਈ ਨਹੀਂ ਕੀਤੀ। ਇੰਨਾਂ ਹੀ ਨਹੀਂ, ਬੀਤੇ ਦਿਨੀਂ ਇਸ ਸਾਰੇ ਮਾਮਲੇ ਦੀ ਮੁੜ ਤੋਂ ਜਾਂਚ ਸ਼ੁਰੂ ਕਰਵਾਉਣ ਲਈ ਸੰਸਦ ਵਿਚ ਮਤਾ ਵੀ ਲਿਆਂਦਾ ਗਿਆ, ਜਿਸ ਨੂੰ ਸੱਤਾਧਾਰੀ ਲੇਬਰ ਪਾਰਟੀ ਨੇ ਪਾਸ ਨਹੀਂ ਹੋਣ ਦਿੱਤਾ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਬ੍ਰਿਟਿਸ਼ ਪ੍ਰਧਾਨ ਮੰਤਰੀ ਤੇ ਸੱਤਾਧਾਰੀ ਸਰਕਾਰ ਦੀ ਖੂਬ ਨਿੰਦਾ ਹੋ ਰਹੀ ਹੈ।