-ਵੈਂਡੀ ਮੇਹਟ ਪ੍ਰਧਾਨ ਤੇ ਮਨਦੀਪ ਮੁੱਕਰ ਬਣੇ ਸਕੱਤਰ ਤੇ ਖਜ਼ਾਨਚੀ
ਐਬਟਸਫੋਰਡ, 9 ਜਨਵਰੀ (ਪੰਜਾਬ ਮੇਲ)- ਕੈਨੇਡਾ ‘ਚ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਸੰਸਥਾ ‘ਬ੍ਰਿਟਿਸ਼ ਕੋਲੰਬੀਆ ਐਸੋਸੀਏਸ਼ਨ ਆਫ਼ ਚੀਫ਼ਸ ਆਫ਼ ਪੁਲਿਸ’ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਚੋਣ ਵਿਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਸੀਨੀਅਰ ਪੰਜਾਬਣ ਅਧਿਕਾਰੀ ਚੀਫ਼ ਸੁਪਰਡੈਂਟ ਵੈਂਡੀ ਮੇਹਟ ਨੂੰ ਪ੍ਰਧਾਨ ਤੇ ਸੁਪਰਡੈਂਟ ਮਨਦੀਪ ਸਿੰਘ ਮੁੱਕਰ ਨੂੰ ਸਕੱਤਰ ਤੇ ਖਜ਼ਾਨਚੀ ਬਣਾਇਆ ਗਿਆ ਹੈ, ਜਦਕਿ ਵੈਨਕੂਵਰ ਪੁਲਿਸ ਦੇ ਸੀਨੀਅਰ ਅਧਿਕਾਰੀ ਐਂਡਰਿਊ ਚੇਨ ਨੂੰ ਉਪ ਪ੍ਰਧਾਨ ਚੁਣਿਆ ਹੈ। ਇਸ ਸੰਸਥਾ ਦੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਤੇ ਸੂਬੇ ਦੀਆਂ 13 ਮਿਊਂਸੀਪਲ ਪੁਲਿਸ ਏਜੰਸੀਆਂ ਦੇ 9250 ਮੈਂਬਰ ਹਨ। ਚੀਫ਼ ਸੁਪਰਡੈਂਟ ਵੈਂਡੀ ਮੇਹਟ ਇਸ ਵੱਕਾਰੀ ਸੰਸਥਾ ਦੀ ਪ੍ਰਧਾਨ ਬਣਨ ਵਾਲੀ ਪਹਿਲੀ ਪੰਜਾਬਣ ਪੁਲਿਸ ਅਧਿਕਾਰੀ ਹੈ। ਵੈਂਡੀ ਮੇਹਟ ਸੰਨ 2000 ‘ਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿਚ ਬਤੌਰ ਪੈਟਰੋਲ ਕਾਂਸਟੇਬਲ ਭਰਤੀ ਹੋਈ ਸੀ ਤੇ ਉਹ ਬ੍ਰਿਟਿਸ਼ ਕੋਲੰਬੀਆ ਸੂਬੇ ਦੇ 2 ਸ਼ਹਿਰਾਂ ਦੀ ਪੁਲਿਸ ਸੁਪਰਡੈਂਟ ਰਹਿ ਚੁੱਕੀ ਹੈ, ਜਦਕਿ ਸੁਪਰਡੈਂਟ ਮਨਦੀਪ ਸਿੰਘ ਮੁੱਕਰ ਜਾਂਚ ਏਜੰਸੀ ਇੰਟੇਗਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਦੇ ਅਫ਼ਸਰ ਇੰਚਾਰਜ ਦੀਆਂ ਸੇਵਾਵਾਂ ਨਿਭਾਅ ਰਹੇ ਹਨ।