#Football #SPORTS

ਬ੍ਰਾਜ਼ੀਲ ‘ਚ ਹੋਵੇਗਾ ਮਹਿਲਾ World Cup Football-2027

ਬੈਂਕਾਕ, 17 ਮਈ (ਪੰਜਾਬ ਮੇਲ)- ਮਹਿਲਾ ਵਿਸ਼ਵ ਕੱਪ ਫੁੱਟਬਾਲ 2027 ਵਿਚ ਬ੍ਰਾਜ਼ੀਲ ਵਿਚ ਹੋਵੇਗਾ। ਫੀਫਾ ਦੇ ਮੈਂਬਰਾਂ ਨੇ ਦੱਖਣੀ ਅਮਰੀਕੀ ਦੇਸ਼ ਨੂੰ ਤਰਜੀਹ ਦੇਣ ਤੋਂ ਬ੍ਰਾਜ਼ੀਲ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਫੀਫਾ ਕਾਂਗਰਸ ਨੇ ਬ੍ਰਾਜ਼ੀਲ ਦੇ ਹੱਕ ਵਿਚ 119 ਵੋਟਾਂ ਪਾਈਆਂ, ਜਦੋਂ ਕਿ ਸਾਂਝੇ ਯੂਰਪੀਅਨ ਦਾਅਵੇ ਦੇ ਹੱਕ ‘ਚ 78 ਵੋਟਾਂ ਪਈਆਂ। ਅਮਰੀਕਾ ਅਤੇ ਮੈਕਸੀਕੋ ਨੇ ਪਿਛਲੇ ਮਹੀਨੇ ਸਾਂਝੇ ਪ੍ਰਸਤਾਵ ਨੂੰ ਵਾਪਸ ਲੈ ਲਿਆ ਸੀ, ਜਦੋਂ ਕਿ ਦੱਖਣੀ ਅਫਰੀਕਾ ਨੇ ਨਵੰਬਰ ਵਿਚ ਆਪਣਾ ਦਾਅਵਾ ਵਾਪਸ ਲੈ ਲਿਆ ਹਸੀ। ਪਹਿਲੀ ਵਾਰ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੱਖਣ ਅਮਰੀਕੀ ਦੇਸ਼ ‘ਚ ਹੋ ਰਿਹਾ ਹੈ। ਟੂਰਨਾਮੈਂਟ ਪਹਿਲੀ ਵਾਰ 1991 ਵਿਚ ਖੇਡਿਆ ਗਿਆ ਸੀ।