#AMERICA

ਬੋਇੰਗ ਦਾ ‘ਸਟਾਰਲਾਈਨਰ’ ਸੁਨੀਤਾ ਵਿਲੀਅਮਜ਼ ਤੇ ਬੁੱਚ ਵਿਲਮੋਰ ਦੇ ਪਰਤਿਆ ਵਾਪਸ

ਹਿਊਸਟਨ (ਅਮਰੀਕਾ), 7 ਸਤੰਬਰ (ਪੰਜਾਬ ਮੇਲ)- ਬੋਇੰਗ ਦਾ ਸਟਾਰਲਾਈਨਰ ਕੈਪਸੂਲ ਸ਼ੁੱਕਰਵਾਰ ਨੂੰ ਪੁਲਾੜ ਯਾਤਰੀ ਅਤੇ ਬੁਚ ਵਿਲਮੋਰ ਦੇ ਬਿਨਾਂ ਕੌਮਾਂਤਰੀ ਸਪੇਸ ਸਟੇਸ਼ਨ ਤੋਂ ਧਰਤੀ ‘ਤੇ ਵਾਪਸੀ ਲਈ ਰਵਾਨਾ ਹੋਇਆ ਸੀ। ਇਹ ਕੈਪਸੂਲ ਨਿਊ ਮੈਕਸਿਕੋ ਕੇ ਵਾਈਟ ਸੈਂਡਸ ਸਪੇਸ ਹਾਰਬਰ ‘ਤੇ ਉਤਰ ਗਿਆ ਹੈ। ਕੈਪਸੂਲ ਵਿਚ ਆਈ ਸਮੱਸਿਆ ਦਾ ਕਾਰਨ ਹੈ ਕਿ ਇਹ ਬਿਨਾਂ ਯਾਤਰੀਆਂ ਦੇ ਧਰਤੀ ‘ਤੇ ਮੁੜਿਆ ਹੈ।