#PUNJAB

ਬੀਬੀ ਜਗੀਰ ਕੌਰ ਵੱਲੋਂ ‘ਸ਼੍ਰੋਮਣੀ ਅਕਾਲੀ ਪੰਥ’ ਬੋਰਡ ਬਣਾਉਣ ਦਾ ਐਲਾਨ

ਬੇਗੋਵਾਲ, 3 ਜੂਨ (ਪੰਜਾਬ ਮੇਲ) ਸਿੱਖ ਪੰਥ ਦੀ ਸਿਆਸਤ ‘ਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਸਬਾ ਬੇਗੋਵਾਲ ‘ਚ ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੇ 73ਵੇਂ ਤਿੰਨ ਰੋਜ਼ਾ ਸਾਲਾਨਾ ਸਮਾਗਮ ਦੇ ਆਖਰੀ ਦਿਨ ‘ਸ਼੍ਰੋਮਣੀ ਅਕਾਲੀ ਪੰਥ’ ਬੋਰਡ ਬਣਾਉਣ ਦਾ ਐਲਾਨ ਕੀਤਾ।
ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਬੋਰਡ ਦਾ ਗਠਨ ਸਾਂਝੇ ਤੌਰ ‘ਤੇ ਸਾਰੇ ਸਿੱਖ ਪੰਥ ਤੇ ਸਾਰੀਆਂ ਸਿੱਖ ਸੰਸਥਾਵਾਂ ਨੂੰ ਨਾਲ ਲੈ ਕੇ ਕੀਤਾ ਜਾਵੇਗਾ। ਇਹ ਬੋਰਡ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਵੋਟਾਂ ਬਣਾਉਣ ਦਾ ਕੰਮ ਕਰਵਾਏਗਾ । ਉਨ੍ਹਾਂ ਕਿਹਾ ਕਿ  ਚੋਣਾਂ ਨੂੰ ਲੈ ਕੇ ਪਾਰਲੀਮਾਨੀ ਬੋਰਡ ਦਾ ਗਠਨ ਕੀਤਾ ਜਾਵੇਗਾ।

Leave a comment