ਨਿਊਯਾਰਕ, 13 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ )- ਨਿਊਯਾਰਕ ਚ’ ਸਥਿੱਤ ਵਰਲਡ ਟਰੇਡ ਸੈਂਟਰ ਵਿਖੇ 9/11 ਦੀ 23ਵੀਂ ਬਰਸੀ ਮੌਕੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ, ਉਪ- ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਕਈ ਪਤਵੰਤਿਆਂ ਅਤੇ ਅਣਗਿਣਤ ਆਮ ਲੋਕਾਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ‘ਤੇ ਉਸ ਦੁੱਖ ਦੀ ਘੜੀ ਵਿੱਚ ਅਕਾਲ ਚਲਾਣਾ ਕਰ ਗਏ ਵਿਅਕਤੀਆਂ ਦੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ, ਸਹਿਯੋਗੀਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਨਾਲ ਹੀ, ਉਸ ਭਿਆਨਕ ਤ੍ਰਾਸਦੀ ਵਿੱਚੋਂ ਬਚੇ ਕੁਝ ਲੋਕਾਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ।ਸਵੇਰੇ 8 ਵਜੇ ਹੋਏ ਇਸ ਪ੍ਰੋਗਰਾਮ ਦੌਰਾਨ ਸਾਰਿਆਂ ਨੇ ਦੋ ਮਿੰਟ ਦਾ ਮੌਨ ਰੱਖਿਆ। ਅਤੇ ਵਿੱਛੜੀਆਂ ਰੂਹਾਂ ਨੂੰ ਯਾਦ ਕੀਤਾ।ਇਸ ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਿਵਾਰ ਅਤੇ ਦੋਸਤਾਂ ਨੇ ਕਿਹਾ ਕਿ ਅਸੀਂ ਇਨਸਾਫ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਇਸ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਨੂੰ ਲੱਭ ਕੇ ਸਜ਼ਾ ਦਿੱਤੀ ਜਾਵੇ। ਜਿਨ੍ਹਾਂ ਦਾ 9/11 ਨੂੰ ਦਿਹਾਂਤ ਹੋ ਗਿਆ ਸੀ। ਰਾਸ਼ਟਰਪਤੀ ਜੋਅ ਬਿਡੇਨ, ਉਪ-ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਸ਼ਰਧਾਂਜਲੀ ਭੇਟ ਕੀਤੀ, ਇਸ ਤੋਂ ਪਹਿਲਾਂ ਕਿ ਤਿੰਨ ਹਥਿਆਰਬੰਦ ਸੈਨਾਵਾਂ ਦੇ ਸੈਨਿਕਾਂ ਅਤੇ ਮਰੀਨਾਂ ਨੇ ਹਥਿਆਰਾਂ ਦੇ ਨਾਲ ਬਿਗਲ ਵਜਾ ਕੇ ‘ਤੇ ਪਤਵੰਤਿਆਂ ਸਮੇਤ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਆਮ ਲੋਕ ਜੋ ਕਤਾਰਾਂ ਵਿੱਚ ਖੜ੍ਹੇ ਹੋ ਗਏ ਸਨ, ਅਤੇ ਇੱਕ ਤੋਂ ਬਾਅਦ ਇੱਕ ਨੇ ਫੁੱਲਾਂ ਦੇ ਗੁਲਦਸਤੇ ਰੱਖੇ। ਅਮਰੀਕਾ ਦੇ ਛੋਟੇ ਰਾਸ਼ਟਰੀ ਝੰਡੇ ਦੇ ਨਾਲ ਰੱਖ ਕੇ ਯਾਦ ਕੀਤਾ ਗਿਆ।