#INDIA

ਬਾਲਾਸੋਰ ਰੇਲ ਹਾਦਸਾ: ਸੀ.ਬੀ.ਆਈ. ਨੂੰ ਗ੍ਰਿਫ਼ਤਾਰ ਰੇਲਵੇ ਦੇ 3 ਅਧਿਕਾਰੀਆਂ ਦਾ 5 ਦਿਨ ਦਾ ਰਿਮਾਂਡ ਮਿਲਿਆ

ਭੁਵਨੇਸ਼ਵਰ (ਉੜੀਸਾ), 8 ਜੁਲਾਈ (ਪੰਜਾਬ ਮੇਲ)- ਸੀ.ਬੀ.ਆਈ. ਅਦਾਲਤ ਨੇ ਬਲਾਸੋਰ ਤੀਹਰੀ ਰੇਲ ਹਾਦਸੇ ਦੀ ਜਾਂਚ ਦੇ ਸਬੰਧ ਵਿਚ ਗ੍ਰਿਫਤਾਰ 3 ਰੇਲਵੇ ਕਰਮਚਾਰੀਆਂ ਦਾ ਏਜੰਸੀ ਨੂੰ ਪੰਜ ਦਿਨਾਂ ਦਾ ਰਿਮਾਂਡ ਦਿੱਤਾ ਹੈ। ਸੀ.ਬੀ.ਆਈ. ਨੇ ਤਿੰਨਾਂ ਦੇ ਸੱਤ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਸਿਰਫ਼ ਪੰਜ ਦਿਨਾਂ ਦਾ ਰਿਮਾਂਡ ਦਿੱਤਾ। ਇਸ ਤੋਂ ਪਹਿਲਾਂ ਬੀਤੇ ਦਿਨ ਸੀ.ਬੀ.ਆਈ. ਨੇ ਸੀਨੀਅਰ ਸੈਕਸ਼ਨ ਇੰਜਨੀਅਰ ਅਰੁਣ ਕੁਮਾਰ ਮੋਹੰਤਾ, ਸੈਕਸ਼ਨ ਇੰਜਨੀਅਰ ਮੁਹੰਮਦ ਅਮੀਰ ਖਾਨ ਅਤੇ ਟੈਕਨੀਸ਼ੀਅਨ ਪੱਪੂ ਕੁਮਾਰ ਨੂੰ ਧਾਰਾ 304 ਅਤੇ 201 ਅਤੇ ਰੇਲਵੇ ਐਕਟ, 1989 ਦੀ ਧਾਰਾ 153 ਦੇ ਤਹਿਤ ਗ੍ਰਿਫਤਾਰ ਕੀਤਾ ਸੀ। ਹਾਦਸੇ ਦੀ ਸੀ.ਬੀ.ਆਈ. ਜਾਂਚ ਦੀ ਸਿਫ਼ਾਰਿਸ਼ ਤੋਂ ਬਾਅਦ 6 ਜੂਨ ਨੂੰ ਏਜੰਸੀ ਨੇ ਜਾਂਚ ਆਪਣੇ ਹੱਥ ਵਿਚ ਲੈ ਲਈ। ਇਸ ਹਾਦਸੇ ਵਿਚ 291 ਵਿਅਕਤੀਆਂ ਦੀ ਮੌਤ ਹੋ ਗਈ ਅਤੇ 1,000 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ।

Leave a comment