#PUNJAB

ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ ਨੂੰ ‘ਖਾਲਸਾ ਕਾਲਜ ਹੈਰੀਟੇਜ ਅਵਾਰਡ’ ਨਾਲ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 7 ਦਸੰਬਰ (ਪੰਜਾਬ ਮੇਲ)- ਖਾਲਸਾ ਕਾਲਜ ਅੰਮ੍ਰਿਤਸਰ ਦੀ ਗਵਰਨਿੰਗ ਕੌਂਸਲ, ਪੰਜਾਬ ਕਲਚਰਲ ਪ੍ਰਮੋਸ਼ਨ ਕੌਂਸਲ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਗਲੋਬਲ ਅਲੂੰਮਨੀ ਐਸੋਸੀਏਸ਼ਨ ਵਲੋਂ ਖਾਲਸਾ ਕਾਲਜ ਆਫ਼ ਵੈਟਰਨਰੀ ਅੰਮ੍ਰਿਤਸਰ ਵਿਖੇ ਖਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਤੇ ਸਾਬਕਾ ਪ੍ਰੋਫੈਸਰ ਬਾਬਾ ਬੁੱਢਾ ਵੰਸ਼ਜ ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ (ਡਬਲ ਐਮ ਏ. ਐਮ.ਫਿਲ) ਨੂੰ “ਖਾਲਸਾ ਕਾਲਜ ਹੈਰੀਟੇਜ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ ‌। ਸਨਮਾਨਿਤ ਕਰਨ ਵਾਲਿਆਂ ‘ਚ ਖਾਲਸਾ ਕਾਲਜ ਅੰਮ੍ਰਿਤਸਰ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਗਲੋਬਲ ਅਲੂੰਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ: ਦਵਿੰਦਰ ਸਿੰਘ ਛੀਨਾ, ਡੀਐਸ ਰਟੌਲ, ਵੈਟਰਨਰੀ ਕਾਲਜ ਦੇ ਪ੍ਰਿੰਸੀਪਲ ਸ੍ਰੀ ਸ਼ਰਮਾ, ਭੁਪਿੰਦਰ ਸਿੰਘ ਹਾਲੈਂਡ, ਕੋਟ ਖਾਲਸਾ ਵਾਲੇ ਦਲਜੀਤ ਸਿੰਘ ਸੰਧੂ ਅਮਰੀਕਾ ਆਦਿ ਸ਼ਾਮਲ ਸਨ । ਯਾਦ ਰਹੇ ਕਿ ਪ੍ਰੋ: ਰੰਧਾਵਾ ਨੇ ਖਾਲਸਾ ਕਾਲਜ ਅੰਮ੍ਰਿਤਸਰ ਪੜਦਿਆਂ 5 ਸਾਲ ਲਗਾਤਾਰ ਇੰਟਰ ਕਾਲਜ ਗੱਤਕਾ ਚੈਂਪੀਅਨ ਰਹਿਣ ਤੋਂ ਇਲਾਵਾ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਹੀ ਪੰਜਾਬੀ ਪ੍ਰੋਫੈਸਰ ਰਹੇ । ਆਪ ਜੀ ਨੇ ਸੰਨ 1982 ਤੋਂ 1996 ਤਕ ਜੀਐਨਡੀ ਯੂਨੀਵਰਸਿਟੀ ‘ਚ ਇੰਟਰ ਕਾਲਜ ਗੱਤਕਾ ਚੈਂਪੀਅਨਸ਼ਿਪ ਕਰਵਾਉਣ ਸਮੇਂ ਚੀਫ ਜੱਜ ਦੀਆਂ ਸੇਵਾਵਾਂ ਨਿਭਾਈਆਂ । ਪ੍ਰੋ: ਰੰਧਾਵਾ ਨੇ ਸਿੰਗਾਪੁਰ ‘ਚ ਪਹਿਲੀ ਵਾਰ 8 ਗ੍ਰੇਟ ਦਾ ਸਿਲੇਬਸ ਲਿਖਕੇ ਗੱਤਕੇ ਨੂੰ ਵਰਲਡ ਲੈਵਲ ‘ਤੇ ਪ੍ਰਮੋਟ ਕਰਨ ਲਈ ਸਿੰਗਾਪੁਰ, ਅਮਰੀਕਾ ਅਤੇ ਨਿਊਜ਼ੀਲੈਂਡ ਵਿਖੇ ਗੱਤਕਾ ਅਕੈਡਮੀਆਂ ਖੋਲਕੇ ਸਿੱਖ ਮਾਰਸ਼ਲ ਆਰਟ ਦੀ ਵਿਰਾਸਤ ਨੂੰ ਸਾਂਭਣ ਦਾ ਕਾਰਜ ਕੀਤਾ ਹੈ । ਤਲਵਾਰਬਾਜ਼ੀ ਚ’ ਬੈਸਟ ਫੈਂਸਰ ਆਫ ਪੰਜਾਬ ਅਤੇ ਨੈਸ਼ਨਲ ਚੈਂਪੀਅਨ ਤੋਂ ਇਲਾਵਾ ਪ੍ਰੋ: ਰੰਧਾਵਾ ਨੇ ਤਲਵਾਰਬਾਜ਼ੀ ‘ਚ 1995 ‘ਚ ਪਹਿਲੀ ਐਨ ਆਈ ਐਸ ਅਤੇ 1996 ‘ਚ ਪਹਿਲਾ ਸਾਰਕ ਕੰਟਰੀ ਦਾ ਡਿਪਲੋਮਾ ਕੋਰਸ ਵੀ ਕੀਤਾ ਗਿਆ ।