#CANADA

ਬਰੈਂਪਟਨ ‘ਚ ਲਾਪਤਾ 22 ਸਾਲਾ ਪੰਜਾਬੀ ਨੌਜਵਾਨ ਦੀ ਮਿਲੀ ਲਾਸ਼

ਖ਼ੁਦਕੁਸ਼ੀ ਕਰਨ ਸਮੇਂ ਦੀ ਵੀਡੀਓ ਸਾਹਮਣੇ ਆਈ; ਕੈਨੇਡਾ ਪੁਲਿਸ ਵੱਲੋਂ ਪੁਸ਼ਟੀ
ਬਰੈਂਪਟਨ, 27 ਜੂਨ (ਪੰਜਾਬ ਮੇਲ)- ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅੱਬੂਵਾਲ ਦਾ 22 ਸਾਲਾ ਨੌਜਵਾਨ ਚਰਨਦੀਪ ਸਿੰਘ ਜੋ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਪਿਛਲੇ ਇਕ ਹਫ਼ਤੇ ਤੋਂ ਭੇਤਭਰੇ ਹਾਲਾਤ ਵਿਚ ਲਾਪਤਾ ਸੀ। ਉਸ ਦੀ ਨਿਆਗਰਾ ਫ਼ਾਲ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਵਿਚ ਮਿਲੀਆਂ ਹਨ, ਜਿਸ ਦੀ ਕੈਨੇਡੀਅਨ ਪੁਲਿਸ ਵੱਲੋਂ ਪੁਸ਼ਟੀ ਕੀਤੀ ਗਈ ਹੈ। ਕੈਨੇਡਾ ਪੁਲਿਸ ਦੇ ਅਧਿਕਾਰੀ ਡਸਟਿਨ ਬਲਾਸਿਨ ਅਨੁਸਾਰ ਨਿਆਗਰਾ ਫ਼ਾਲ ਵਿਚੋਂ ਕਈ ਲਾਸ਼ਾਂ ਮਿਲੀਆਂ ਹਨ, ਇਨ੍ਹਾਂ ਦੀ ਪਹਿਚਾਣ ਕਰਨ ਲਈ ਡੀ.ਐੱਨ.ਏ. ਕਰਵਾਇਆ ਜਾਵੇਗਾ। ਪਿੰਡ ਅੱਬੂਵਾਲ ਦੇ ਕਿਸਾਨ ਜੋਰਾ ਸਿੰਘ ਦਾ ਪੁੱਤਰ ਕਰੀਬ 10 ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਿਆ ਸੀ।