#EUROPE

ਬਰਤਾਨੀਆ ‘ਚ ਲੋਕਾਂ ਦੀਆਂ ਜੇਬਾਂ ਖਾਲੀ, ਕਰਜ਼ੇ ਤੇ ਬਿੱਲਾਂ ਦਾ ਭੁਗਤਾਨ ਕਰਨ ਤੋਂ ਅਸਮਰੱਥ

ਲੰਡਨ, 4 ਅਪ੍ਰੈਲ (ਪੰਜਾਬ ਮੇਲ)- ਬਰਤਾਨੀਆ ‘ਚ ਪੈਸੇ ਦੀ ਕਿੱਲਤ ਨਾਲ ਜੂਝ ਰਹੇ ਲੋਕਾਂ ਦੀ ਗਿਣਤੀ ਰਿਕਾਰਡ ਪੱਧਰ ‘ਤੇ ਹੈ। ਵਿੱਤੀ ਦਾਨ ਦੇਣ ਵਾਲਿਆਂ ਦਾ ਕਹਿਣਾ ਹੈ ਕਿ ਲੋਕ ਕਰਜ਼ੇ, ਬਿੱਲਾਂ ਦਾ ਭੁਗਤਾਨ ਅਤੇ ਦੀਵਾਲੀਆਪਨ ਵਿਚ ਮਦਦ ਲਈ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ। ਡੈਬਟ ਜਸਟਿਸ ਸਮੂਹ ਨੇ ਸਰਵੇਖਣ ਵਿਚ ਦੇਖਿਆ ਕਿ 18 ਤੋਂ 24 ਸਾਲ ਦੇ 29 ਫੀਸਦੀ ਅਤੇ 25 ਤੋਂ 34 ਸਾਲ ਦੀ ਉਮਰ ਦੇ 25 ਫੀਸਦੀ ਪਿਛਲੇ ਛੇ ਮਹੀਨਿਆਂ ਵਿਚ ਤਿੰਨ ਜਾਂ ਵੱਧ ਬਿੱਲਾਂ ਦਾ ਭੁਗਤਾਨ ਕਰਨ ਵਿਚ ਅਸਫਲ ਰਹੇ ਹਨ। ਬਹੁਤੇ (65 ਫੀਸਦੀ) ਲੋਕ ਇਹ ਨਹੀਂ ਸੋਚਦੇ ਕਿ ਉਹ ਪੈਸੇ ਉਧਾਰ ਲਏ ਬਿਨਾਂ ਆਪਣੀ ਬੱਚਤ ‘ਤੇ ਤਿੰਨ ਮਹੀਨਿਆਂ ਤੱਕ ਜ਼ਿੰਦਾ ਰਹਿ ਸਕਦੇ ਹਨ। ਯੂ.ਕੇ. ਫਾਈਨੈਂਸ਼ੀਅਲ ਮਾਰਕੀਟਸ ਰੈਗੂਲੇਟਰ ਦੇ ਅੰਕੜੇ ਦੱਸਦੇ ਹਨ ਕਿ ਯੂ.ਕੇ. ਦੇ ਇਕ ਤਿਹਾਈ ਤੋਂ ਵੱਧ ਬਾਲਗਾਂ ਕੋਲ ਬੱਚਤ ਦੇ ਨਾਂ ‘ਤੇ ਸਿਰਫ਼ 1,000 ਪੌਂਡ ਤੋਂ ਘੱਟ ਹਨ। ਅਤੇ ਮਨੀ.ਯੂਕੇ.ਕੋ ਵੱਲੋਂ ਕੀਤੇ ਸਰਵੇਖਣ ਮੁਤਾਬਕ 25-64 ਸਾਲ ਦੀ ਉਮਰ ਦੇ 30 ਫੀਸਦੀ ਬਰਤਾਨਵੀ ਸੇਵਾਮੁਕਤ ਲੋਕ ਬਿਲਕੁਲ ਬੱਚਤ ਨਹੀਂ ਕਰਦੇ।