ਵਾਸ਼ਿੰਗਟਨ, 6 ਦਸੰਬਰ (ਪੰਜਾਬ ਮੇਲ)- ਫੀਫਾ ਨੇ ਅੱਜ ਵਿਸ਼ਵ ਕੱਪ 2026 ਦੇ ਡਰਾਅ ਸਮਾਰੋਹ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪਹਿਲਾ ਸ਼ਾਂਤੀ ਪੁਰਸਕਾਰ (ਫਰਸਟ ਪੀਜ਼ ਪ੍ਰਾਈਜ਼) ਦੇ ਕੇ ਸਨਮਾਨਿਤ ਕੀਤਾ। ਇਹ ਸਮਾਗਮ ਸ਼ੁੱਕਰਵਾਰ ਨੂੰ ਕੈਨੇਡੀ ਸੈਂਟਰ ਦੇ ਕੰਸਰਟ ਹਾਲ ਵਿਚ ਆਯੋਜਿਤ ਕੀਤਾ ਗਿਆ ਸੀ। ਮੈਗਾ ਈਵੈਂਟ (ਵਰਲਡ ਕੱਪ 2026 ਡਰਾਅ) ਦੇ ਫਾਈਨਲ ਡਰਾਅ ਨੂੰ ਲੈ ਕੇ ਭਾਰੀ ਉਤਸ਼ਾਹ ਦੇ ਵਿਚਕਾਰ, ਟਰੰਪ ਇਹ ਪੁਰਸਕਾਰ ਅਤੇ ਮਾਣ ਪ੍ਰਾਪਤ ਕਰਕੇ ਚਲੇ ਗਏ।
ਫੀਫਾ ਨੇ ਇਹ ਸ਼ਾਂਤੀ ਪੁਰਸਕਾਰ ”ਉਨ੍ਹਾਂ ਲੋਕਾਂ ਦੇ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦੇਣ ਲਈ ਦਿੱਤਾ, ਜੋ ਸੰਘਰਸ਼ਾਂ ਨੂੰ ਖਤਮ ਕਰਨ ਅਤੇ ਲੋਕਾਂ ਨੂੰ ਸ਼ਾਂਤੀ ਦੀ ਭਾਵਨਾ ਵਿਚ ਇਕੱਠੇ ਲਿਆਉਣ ਲਈ ਸਖ਼ਤ ਮਿਹਨਤ ਕਰਦੇ ਹਨ”।
ਟਰੰਪ ਨੂੰ ਫੀਫਾ ਦੇ ਪ੍ਰਧਾਨ ਗਿਆਨੀ ਇਨਫੈਂਟੀਨੋ ਤੋਂ ਇੱਕ ਵਿਸ਼ਾਲ ਟਰਾਫੀ, ਇੱਕ ਮੈਡਲ ਅਤੇ ਇੱਕ ਸਰਟੀਫਿਕੇਟ ਪ੍ਰਾਪਤ ਹੋਇਆ, ਜਿਸ ਨਾਲ ਉਹ ਸ਼ਾਂਤੀ ਪੁਰਸਕਾਰ ਦੇ ਪਹਿਲੇ ਜੇਤੂ ਬਣ ਗਏ।
ਸਮਾਗਮ ਦੌਰਾਨ, ਗਿਆਨੀ ਇਨਫੈਂਟੀਨੋ ਨੇ ਰਾਸ਼ਟਰਪਤੀ ਟਰੰਪ ਦੀ ਪ੍ਰਸ਼ੰਸਾ ਕਰਦਿਆਂ ਕਿਹਾ, ”ਅਸੀਂ ਉਮੀਦ ਦੇਖਣਾ ਚਾਹੁੰਦੇ ਹਾਂ, ਅਸੀਂ ਏਕਤਾ ਦੇਖਣਾ ਚਾਹੁੰਦੇ ਹਾਂ, ਅਸੀਂ ਭਵਿੱਖ ਦੇਖਣਾ ਚਾਹੁੰਦੇ ਹਾਂ”। ਉਨ੍ਹਾਂ ਅੱਗੇ ਕਿਹਾ, ”ਇਹੀ ਅਸੀਂ ਇੱਕ ਨੇਤਾ ਤੋਂ ਦੇਖਣਾ ਚਾਹੁੰਦੇ ਹਾਂ ਅਤੇ ਤੁਸੀਂ ਯਕੀਨੀ ਤੌਰ ‘ਤੇ ਪਹਿਲੇ ਫੀਫਾ ਸ਼ਾਂਤੀ ਪੁਰਸਕਾਰ ਦੇ ਹੱਕਦਾਰ ਹੋ।” ਇਨਫੈਂਟੀਨੋ ਨੇ ਟਰੰਪ ਨੂੰ ਭਰੋਸਾ ਦਿੱਤਾ ਕਿ ਉਹ ”ਦੁਨੀਆਂ ਭਰ ਵਿਚ ਸ਼ਾਂਤੀ ਬਣਾਉਣ ਵਿਚ ਤੁਹਾਡੀ ਮਦਦ ਕਰਨ ਲਈ ਹਮੇਸ਼ਾ ਮੇਰੇ ਸਮਰਥਨ ‘ਤੇ ਭਰੋਸਾ ਕਰ ਸਕਦੇ ਹੋ।”
ਫੀਫਾ ਨੇ ਡੋਨਾਲਡ ਟਰੰਪ ਨੂੰ ਪਹਿਲਾ ਸ਼ਾਂਤੀ ਪੁਰਸਕਾਰ ਦੇ ਕੇ ਕੀਤਾ ਸਨਮਾਨਿਤ

