-ਹੁਣ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਕਰ ਸਕਣਗੇ ਸੋਸ਼ਲ ਮੀਡੀਆ ਦੀ ਵਰਤੋਂ
ਟਾਲਾਹਾਸੀ, 26 ਮਾਰਚ (ਪੰਜਾਬ ਮੇਲ)- ਫਲੋਰੀਡਾ ਵਿਚ ਪਾਸ ਕੀਤੇ ਗਏ ਇੱਕ ਬਿੱਲ ਦੇ ਤਹਿਤ ਨਾਬਾਲਗਾਂ ਉੱਤੇ ਸੋਸ਼ਲ ਮੀਡੀਆ ਸਬੰਧੀ ਪਾਬੰਦੀ ਹੋਵੇਗੀ, ਜਿਸ ਉੱਤੇ ਗਵਰਨਰ ਰੌਨ ਡੀਸੈਂਟਿਸ ਨੇ ਸੋਮਵਾਰ ਨੂੰ ਦਸਤਖਤ ਕੀਤੇ। ਜੇਕਰ ਇਹ ਬਿੱਲ ਕਾਨੂੰਨੀ ਚੁਣੌਤੀਆਂ ਵਿਚ ਨਹੀਂ ਉਲਝਦਾ, ਤਾਂ ਇਹ ਅਮਰੀਕਾ ਦੇ ਸਭ ਤੋਂ ਵੱਧ ਪਾਬੰਦੀਸ਼ੁਦਾ ਸੋਸ਼ਲ ਮੀਡੀਆ ਕਾਰਵਾਈ ਵਿਚੋਂ ਇੱਕ ਹੋਵੇਗਾ।
ਇਸ ਬਿੱਲ ਦੇ ਤਹਿਤ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਖਾਤਿਆਂ ‘ਤੇ ਪਾਬੰਦੀ ਲਗਾਈ ਜਾਵੇਗੀ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਲਈ ਮਾਪਿਆਂ ਦੀ ਇਜਾਜ਼ਤ ਦੀ ਲੋੜ ਹੋਵੇਗੀ। ਹਾਲਾਂਕਿ, ਡੀਸੈਂਟਿਸ ਵੱਲੋਂ ਇਸ ਮਹੀਨੇ ਦੀ ਸ਼ੁਰੂਆਤ ਵਿਚ ਮਨਜ਼ੂਰ ਪ੍ਰਸਤਾਵ ਦੀ ਤੁਲਨਾ ਵਿਚ ਬਿੱਲ ਵਿਚ ਕੁੱਝ ਉਦਾਰਤਾ ਵਰਤੀ ਗਈ ਹੈ। ਨਵਾਂ ਕਾਨੂੰਨ ਰਿਪਬਲਿਕਨ ਸਪੀਕਰ ਪਾਲ ਰੇਨਰ ਦੀਆਂ ਪ੍ਰਮੁੱਖ ਤਰਜੀਹਾਂ ਵਿਚੋਂ ਇੱਕ ਹੈ ਅਤੇ 1 ਜਨਵਰੀ ਤੋਂ ਲਾਗੂ ਹੋਵੇਗਾ।