ਫਲੋਰਿਡਾ ’ਚ ਗੋਲੀਬਾਰੀ ਦੌਰਾਨ ਤਿੰਨ ਹਲਾਕ

387
Share

ਹੈਲਨਡੇਲ ਬੀਚ (ਅਮਰੀਕਾ), 21 ਸਤੰਬਰ (ਪੰਜਾਬ ਮੇਲ)- ਫਲੋਰਿਡਾ ਦੇ ਵੈਂਡੀਜ਼ ਰੈਸਤਰਾਂ ਦੇ ਡਰਾਈ-ਥਰੂ ਇਲਾਕੇ ’ਚ ਮੰਗਲਵਾਰ ਤੜਕੇ ਬੰਦੂਕਧਾਰੀ ਵਿਅਕਤੀ ਨੇ ਗੋਲੀਆਂ ਚਲਾਈਆਂ, ਜਿਸ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਹੈਲਨਡੇਲ ਬੀਚ ਪੁਲਿਸ ਅਨੁਸਾਰ ਹਮਲਾਵਰ ਫ਼ਰਾਰ ਹੋ ਗਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਘਟਨਾ ਬਾਰੇ ਕੁਝ ਵੇਰਵੇ ਵੀ ਜਾਰੀ ਕੀਤੇ ਹਨ ਤੇ ਕਿਹਾ ਹੈ ਕਿ ਮਰਨ ਵਾਲੇ ਵਿਅਕਤੀ ਰੈਸਤਰਾਂ ਦੇ ਮੁਲਾਜ਼ਮ ਨਹੀਂ ਹਨ। ਫਿਲਹਾਲ ਮਿ੍ਰਤਕਾਂ ਦੇ ਨਾਂ ਜਾਰੀ ਨਹੀਂ ਕੀਤੇ ਗਏ ਹਨ। ਚਸ਼ਮਦੀਦਾਂ ਅਨੁਸਾਰ ਇਹ ਘਟਨਾ ਅਮਰੀਕੀ ਸਮੇਂ ਅਨੁਸਾਰ ਸਵੇਰੇ ਇਕ ਵਜੇ ਵਾਪਰੀ ਤੇ ਹਮਲਾਵਰ ਨੇ ਲਗਭਗ ਦਸ ਗੋਲੀਆਂ ਚਲਾਈਆਂ। ਪੁਲਿਸ ਕਪਤਾਨ ਮੇਗਨ ਜੌਨਸ ਅਨੁਸਾਰ ਸਿਕਿਉਰਿਟੀ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਕਿ ਘਟਨਾ ਬਾਰੇ ਹੋਰ ਪਤਾ ਲੱਗ ਸਕੇ।

Share