#AMERICA

ਫਲੋਰਿਡਾ ‘ਚ ਗੋਲੀਬਾਰੀ ਦੌਰਾਨ ਇਕ ਮੌਤ ਤੇ ਚਾਰ ਜ਼ਖਮੀ; ਇਕ ਦੀ ਹਾਲਤ ਗੰਭੀਰ

ਸੈਕਰਾਮੈਂਟੋ, 17 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਫੋਰਟ ਲਾਊਡਰਡੇਲ, ਫਲੋਰਿਡਾ ‘ਚ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਤੇ 4 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਇਹ ਪ੍ਰਗਟਾਵਾ ਫਲੋਰਿਡਾ ਦੇ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਕੀਤਾ ਹੈ। ਫੋਰਟ ਲਾਊਡਰਡੇਲ ਪੁਲਿਸ ਡੀਟੈਕਟਿਵ ਅਲੀ ਅਡੈਮਸਨ ਨੇ ਕਿਹਾ ਹੈ ਕਿ ਸ਼ਾਮ 7 ਵਜੇ ਵਾਪਰੀ ਘਟਨਾ ਉਪਰੰਤ ਪੁਲਿਸ ਅਫਸਰ ਤੁਰੰਤ ਮੌਕੇ ‘ਤੇ ਪੁੱਜੇ, ਜਿਨ੍ਹਾਂ ਨੂੰ 5 ਵਿਅਕਤੀ ਜ਼ਖਮੀ ਹਾਲਤ ਵਿਚ ਮਿਲੇ, ਜਿਨ੍ਹਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਸਾਰੇ ਜ਼ਖਮੀਆਂ ਨੂੰ ਬਰੋਵਰਡ ਹੈਲਥ ਮੈਡੀਕਲ ਸੈਂਟਰ ਵਿਖੇ ਲਿਜਾਇਅ ਗਿਆ, ਜਿਥੇ ਇਕ ਜ਼ਖਮੀ ਦਮ ਤੋੜ ਗਿਆ। ਉਨ੍ਹਾਂ ਕਿਹਾ ਕਿ ਇਕ ਜ਼ਖਮੀ ਦੀ ਹਾਲਤ ਨਾਜ਼ੁਕ ਹੈ, ਜਦਕਿ ਬਾਕੀ 3 ਸਥਿਰ ਹਾਲਤ ਵਿਚ ਹਨ। ਪੁਲਿਸ ਨੇ ਕਿਹਾ ਹੈ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਗੋਲੀ ਚਲਾਉਣ ਵਾਲਾ ਇਕ ਸੀ ਜਾਂ ਜ਼ਿਆਦਾ ਤੇ ਨਾ ਹੀ ਗੋਲੀ ਚਲਾਉਣ ਦਾ ਮਕਸਦ ਸਪੱਸ਼ਟ ਹੋ ਸਕਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ‘ਚ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।