#INDIA

ਪੱਛਮੀ ਬੰਗਾਲ ਦੇ ਰਾਜਪਾਲ ਵੱਲੋਂ ਪੁਲਿਸ ਨੂੰ ਤੁਰੰਤ ਰਾਜ ਭਵਨ ਖਾਲੀ ਕਰਨ ਦਾ ਹੁਕਮ

ਕੋਲਕਾਤਾ, 17 ਜੂਨ (ਪੰਜਾਬ ਮੇਲ)- ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਨੇ ਅੱਜ ਸਵੇਰੇ ਰਾਜ ਭਵਨ ‘ਚ ਤਾਇਨਾਤ ਕੋਲਕਾਤਾ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਇਮਾਰਤ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਅਧਿਕਾਰੀ ਨੇ ਦੱਸਿਆ ਕਿ ਰਾਜਪਾਲ ਉੱਤਰੀ ਗੇਟ ਕੋਲ ਪੁਲਿਸ ਚੌਕੀ ਨੂੰ ‘ਜਨ ਮੰਚ’ ਨੂੰ ਬਦਲਣ ਦੀ ਯੋਜਨਾ ਬਣਾ ਰਹੇ ਹਨ। ਕੁਝ ਦਿਨ ਪਹਿਲਾਂ ਪੁਲਿਸ ਨੇ ਭਾਜਪਾ ਦੇ ਨੇਤਾ ਸੁਭੇਂਦੂ ਅਧਿਕਾਰੀ ਅਤੇ ਰਾਜ ਵਿਚ ਚੋਣਾਂ ਤੋਂ ਬਾਅਦ ਹਿੰਸਾ ਦੇ ਕਥਿਤ ਪੀੜਤਾਂ ਨੂੰ ਸ਼੍ਰੀ ਬੋਸ ਨੂੰ ਮਿਲਣ ਲਈ ਰਾਜ ਭਵਨ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਸੀ, ਭਾਵੇਂ ਰਾਜਪਾਲ ਨੇ ਇਸ ਦੀ ਲਿਖਤੀ ਇਜਾਜ਼ਤ ਦਿੱਤੀ ਸੀ। ਇਸ ਤੋਂ ਬਾਅਦ ਰਾਜਪਾਲ ਦਾ ਇਹ ਹੁਕਮ ਆਇਆ ਹੈ।