ਕੋਲਕਾਤਾ, 27 ਅਪ੍ਰੈਲ (ਪੰਜਾਬ ਮੇਲ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਬਾਅਦ ਦੁਪਹਿਰ ਪੱਛਮੀ ਬਰਧਮਾਨ ਜ਼ਿਲ੍ਹੇ ਦੇ ਦੁਰਗਾਪੁਰ ‘ਚ ਹੈਲੀਕਾਪਟਰ ‘ਤੇ ਸਵਾਰ ਹੁੰਦੇ ਸਮੇਂ ਆਪਣਾ ਸੰਤੁਲਨ ਗੁਆ ਬੈਠੀ ਅਤੇ ਡਿੱਗ ਪਈ, ਜਦੋਂ ਇਹ ਘਟਨਾ ਵਾਪਰੀ ਤਾਂ ਉਹ ਚੋਣ ਰੈਲੀ ਲਈ ਕੁਲਟੀ ਜਾ ਰਹੀ ਸੀ। ਮਮਤਾ ਦੇ ਨਾਲ ਮੌਜੂਦ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਮੁੱਖ ਮੰਤਰੀ ਹੈਲੀਕਾਪਟਰ ਵਿੱਚ ਸਵਾਰ ਹੋਣ ਦੌਰਾਨ ਆਪਣਾ ਸੰਤੁਲਨ ਗੁਆ ਬੈਠੀ, ਜਿਸ ਕਾਰਨ ਉਹ ਡਿੱਗ ਗਈ। ਉਹ ਠੀਕ ਹੈ। ਇਸ ਤੋਂ ਬਾਅਦ ਮਮਤਾ ਕੁਲਟੀ ਗਈ ਤੇ ਉਥੇ ਆਸਨਸੋਲ ਤੋਂ ਟੀ.ਐੱਮ.ਸੀ. ਉਮੀਦਵਾਰ ਸ਼ਤਰੂਘਨ ਸਿਨਹਾ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕੀਤਾ।