#INDIA

ਪੱਛਮੀ ਬੰਗਾਲ ‘ਚ 2022 ਬੰਬ ਧਮਾਕੇ ਦੇ 2 ਦੋਸ਼ੀ Arrest

ਲੋਕਾਂ ਨੇ ਐੱਨ.ਆਈ.ਏ. ਟੀਮ ‘ਤੇ ਕੀਤਾ ਹਮਲਾ
ਕੋਲਕਾਤਾ, 6 ਅਪ੍ਰੈਲ (ਪੰਜਾਬ ਮੇਲ)- ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਭੂਪਤੀਨਗਰ ਇਲਾਕੇ ‘ਚ 2022 ਬੰਬ ਧਮਾਕੇ ਮਾਮਲੇ ਦੀ ਜਾਂਚ ਲਈ ਗਈ ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਟੀਮ ‘ਤੇ ਅੱਜ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਐੱਨ.ਆਈ.ਏ. ਅਧਿਕਾਰੀਆਂ ਦੀ ਟੀਮ ਨੇ ਸਵੇਰੇ ਮਾਮਲੇ ਦੇ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਟੀਮ ਕੋਲਕਾਤਾ ਵਾਪਸ ਜਾ ਰਹੀ ਸੀ, ਜਦੋਂ ਉਸ ਦੇ ਵਾਹਨ ‘ਤੇ ਹਮਲਾ ਕੀਤਾ ਗਿਆ। ਸਥਾਨਕ ਲੋਕਾਂ ਨੇ ਗੱਡੀ ਨੂੰ ਘੇਰ ਲਿਆ ਅਤੇ ਉਸ ‘ਤੇ ਪਥਰਾਅ ਕੀਤਾ। ਐੱਨ.ਆਈ.ਏ. ਨੇ ਕਿਹਾ ਹੈ ਕਿ ਉਸ ਦਾ ਅਧਿਕਾਰੀ ਵੀ ਜ਼ਖ਼ਮੀ ਹੋਇਆ ਹੈ। ਐੱਨ.ਆਈ.ਏ. ਨੇ ਇਸ ਸਬੰਧ ਵਿਚ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ।