#EUROPE

ਪੰਨੂ ਮਾਮਲਾ: ਨਿਖਿਲ ਨੂੰ ਅਮਰੀਕਾ ਹਵਾਲੇ ਕੀਤਾ ਜਾ ਸਕਦਾ ਹੈ: ਚੈੱਕ ਅਦਾਲਤ

ਪਰਾਗ (ਚੈੱਕ ਗਣਰਾਜ), 20 ਜਨਵਰੀ (ਪੰਜਾਬ ਮੇਲ)- ਚੈੱਕ ਗਣਰਾਜ ਦੀ ਇੱਕ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ ਕਿ ਦੇਸ਼ 52 ਸਾਲਾ ਭਾਰਤੀ ਵਿਅਕਤੀ ਨਿਖਿਲ ਗੁਪਤਾ ਨੂੰ ਅਮਰੀਕਾ ਹਵਾਲੇ ਕਰ ਸਕਦਾ ਹੈ। ਅਮਰੀਕਾ ਨੇ ਨਿਖਿਲ ‘ਤੇ ਵੱਖਵਾਦੀ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਕਥਿਤ ਕੋਸ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਚੈੱਕ ਗਣਰਾਜ ਦੇ ਮੀਡੀਆ ਆਊਟਲੇਟ ਸੇਜ਼ਨਾਮ ਜ਼ਪ੍ਰਾਵੀ ਨੇ ਨਿਆਂਇਕ ਡੇਟਾਬੇਸ ਇਨਫੋਸਾਊਡ ਦੇ ਹਵਾਲੇ ਨਾਲ ਇਹ ਰਿਪੋਰਟ ਦਿੱਤੀ ਹੈ। ਰਿਪੋਰਟ ਮੁਤਾਬਕ ਨਿਖਿਲ ਨੂੰ ਅਮਰੀਕਾ ਹਵਾਲੇ ਕਰਨ ਤੋਂ ਪਹਿਲਾਂ ਚੈੱਕ ਗਣਰਾਜ ਦੇ ਨਿਆਂ ਮੰਤਰੀ ਪਾਵੇਲ ਬਲਾਜ਼ੈੱਕ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ।