ਚੰਡੀਗੜ੍ਹ, 21 ਦਸੰਬਰ (ਪੰਜਾਬ ਮੇਲ)- ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਸਜ਼ਾ ਸੁਨਾਮ ਅਦਾਲਤ ਵੱਲੋਂ ਸਾਲ 2008 ਦੇ ਪੁਰਾਣੇ ਪਰਿਵਾਰਕ ਲੜਾਈ-ਝਗੜੇ ਦੇ ਕੇਸ ‘ਚ ਸੁਣਾਈ ਗਈ ਹੈ। ਸਾਲ 2008 ‘ਚ ਅਮਨ ਅਰੋੜਾ ਦੀ ਆਪਣੇ ਜੀਜੇ ਰਾਜਿੰਦਰ ਦੀਪਾ ਨਾਲ ਲੜਾਈ ਚੱਲ ਰਹੀ ਸੀ, ਜਿਸ ਤਹਿਤ ਇਹ ਕੇਸ ਅਦਾਲਤ ‘ਚ ਸੁਣਵਾਈ ਤਹਿਤ ਸੀ।
ਅਮਨ ਅਰੋੜਾ ਦੇ ਜੀਜੇ ਨੇ ਸਾਲ 2008 ‘ਚ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਇਸ ਨਾਲ ਮਾਨ ਸਰਕਾਰ ਨੂੰ ਵੱਡਾ ਘਾਟਾ ਪਿਆ ਹੈ। ਕਾਨੂੰਨੀ ਤੌਰ ‘ਤੇ ਜੇਕਰ ਕਿਸੇ ਮੰਤਰੀ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ, ਤਾਂ ਉਸ ਨੂੰ ਆਪਣੇ ਅਹੁਦੇ ਤੋਂ ਉਲਾਂਭੇ ਹੋਣਾ ਪੈਂਦਾ ਹੈ ਪਰ ਹੁਣ ਅਮਨ ਅਰੋੜਾ ਦੇ ਮਾਮਲੇ ‘ਚ ਕੀ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।