#INDIA

ਪੰਜਾਬ ਸਣੇ ਉੱਤਰ ਪੱਛਮੀ ਭਾਰਤ ‘ਚ ਅਗਲੇ 5 ਦਿਨ ਭਿਆਨਕ ਗਰਮੀ ਦੀ ਭਵਿੱਖਬਾਣੀ

ਨਵੀਂ ਦਿੱਲੀ, 10 ਜੂਨ (ਪੰਜਾਬ ਮੇਲ)- ਉੱਤਰ-ਪੱਛਮੀ ਅਤੇ ਪੂਰਬੀ ਭਾਰਤ ਮੁੜ ਭਿਆਨਕ ਗਰਮੀ ਦੀ ਲਪੇਟ ਵਿਚ ਹਨ। ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਵਿਚ ਤਾਪਮਾਨ ਵਿਚ ਦੋ ਤੋਂ ਤਿੰਨ ਡਿਗਰੀ ਦੇ ਵਾਧੇ ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਨੇ ਬਿਆਨ ਵਿਚ ਕਿਹਾ, ‘ਅਗਲੇ ਪੰਜ ਦਿਨਾਂ ਦੌਰਾਨ ਉੱਤਰ-ਪੱਛਮੀ ਅਤੇ ਪੂਰਬੀ ਭਾਰਤ ਵਿਚ ਭਿਆਨਕ ਗਰਮੀ ਪਵੇਗੀ। ਇਸ ਕਾਰਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸੇ ਪ੍ਰਭਾਵਿਤ ਹੋਣਗੇ।