#PUNJAB

ਪੰਜਾਬ ਦੀ ਲੜਕੀ ਨੇ ਅਮਰੀਕਾ ਵਿਚ ਆਪਣੇ ਪਿੰਡ ਦਾ ਨਾਮ ਚਮਕਾਇਆ

ਰਾਏਕੋਟ, 27 ਜਨਵਰੀ (ਗੁਰਭਿੰਦਰ ਗੁਰੀ/ਪੰਜਾਬ ਮੇਲ)- ਪੰਜਾਬੀਆਂ ਨੇ ਦੁਨੀਆਂ ਭਰ ਵਿਚ ਵੱਖ-ਵੱਖ ਖੇਤਰਾਂ ‘ਚ ਵੱਡੀਆਂ ਮੱਲ੍ਹਾਂ ਮਾਰਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਸੇ ਹੀ ਤਰ੍ਹਾਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਝੋਰੜਾਂ ਦੀ ਲੜਕੀ ਨੇ ਉੱਚ ਸਿੱਖਿਆ ਹਾਸਲ ਕਰਦਿਆਂ ਅਮਰੀਕਾ ਵਿਚ ਯੂ.ਸੀ.ਐੱਸ.ਐੱਫ. ‘ਚ ਭਰੂਣ ਅਤੇ ਬਾਲ ਬੱਚਿਆਂ ਦੇ ਕਾਰਡੀਓਲਾਜਿਸਟ ਦੀ ਮੈਡੀਕਲ ਡਿਗਰੀ ਕੀਤੀ ਹੈ। ਆਪਣੀ ਧੀ ਕਮਲਵੀਰ ਕੌਰ ਗਿੱਲ (ਕਿੱਮੀ ਗਿੱਲ) ਦੀ ਇਸ ਪ੍ਰਾਪਤੀ ‘ਤੇ ਪਿਤਾ ਗੁਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਧੀ ਕਮਲਵੀਰ ਕੌਰ ਗਿੱਲ ਨੇ
ਅਮਰੀਕੀ ਯੂਨੀਵਰਸਿਟੀ ਦੀ ਟੌਪ ਦੀ ਸਿਹਤ ਯੂ.ਸੀ.ਐੱਸ.ਐੱਫ. ਵਿਚ ਭਰੂਣ ਅਤੇ ਬਾਲ ਬੱਚਿਆਂ ਦੇ ਕਾਰਡੀਓਲੋਜਿਸਟ ਹਨ। ਜਿਸ ਵਿਚ ਉਹ ਗਰਭ ਅਵਸਥਾ ਵਿਚ ਭਰੂਣ ਅਤੇ ਬਾਲ ਬੱਚਿਆਂ ਦੇ ਦਿਲ ਦਾ ਅਲਟਰਾਸਾਊਂਡ, ਦਿਲ ਦੇ ਅਪ੍ਰੇਸ਼ਨ ਦੌਰਾਨ ਮੁਲਾਂਕਣ ਅਤੇ ਭਰੂਣ ਦੇ ਸਰੀਰਕ ਮੁਲਾਂਕਣ ਕਰ ਉਨ੍ਹਾਂ ਦੀਆਂ ਬਿਮਾਰੀਆਂ ਦੂਰ ਕਰਨ ਤੇ ਭਰੂਣ ਦੇ ਦਿਲ ਤੇ ਪੇਟ ਦੀ ਸਰੁੱਖਿਆ ਲਈ ਕੰਮ ਕਰ ਰਹੀ ਹੈ।
ਕਿੱਮੀ ਗਿੱਲ ਨੇ ਉੱਚ ਪੱਧਰੀਆਂ ਡਿਗਰੀਆਂ ਹਾਸਲ ਕਾਰਨ ਉਹ ਅੱਜ ਅਮੈਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ, ਅਮਰੀਕਨ ਹਾਰਟ ਐਸੋਸੀਏਸ਼ਨ, ਅਮੈਰੀਕਨ ਸੁਸਾਇਟੀ ਆਫ਼ ਈਕੋਕਾਰਡੀਓਗ੍ਰਾਫੀ ਅਤੇ ਫੈਟਲ ਹਾਰਟ ਸੁਸਾਇਟੀ ਦੇ ਮੈਂਬਰ ਹਨ।
ਗੁਰਦੀਪ ਸਿੰਘ ਗਿੱਲ ਨੇ ਆਪਣੀ ਲੜਕੀ ਡਾ. ਕਮਲਵੀਰ ਗਿੱਲ ਐੱਮ.ਡੀ. ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਹ ਸਭ ਸਾਡੇ ਪਿਤਾ ਲਾਲ ਸਿੰਘ ਤੋਂ ਮਿਲੀ ਚੰਗੇਰੀ ਸਿੱਖਿਆ ਅਤੇ ਨਾਨਕਸਰ ਤੋਂ ਸੰਤ ਬਾਬਾ ਕੁੰਦਨ ਸਿੰਘ ਜੀ ਤੋਂ ਪ੍ਰਾਪਤ ਆਸ਼ੀਰਵਾਦ ਦਾ ਨਤੀਜਾ ਹੈ।