#PUNJAB

ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ‘ਚ ਮੀਂਹ ਨਾਲ ਤਾਪਮਾਨ ਡਿੱਗਿਆ

ਚੰਡੀਗੜ੍ਹ, 10 ਨਵੰਬਰ (ਪੰਜਾਬ ਮੇਲ)- ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿਚ ਬਰਸਾਤ ਤੋਂ ਬਾਅਦ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਦੱਸਿਆ ਕਿ ਹਰਿਆਣਾ ਦੇ ਝੱਜਰ ਅਤੇ ਨਾਰਨੌਲ ਵਿਚ ਛੇ-ਛੇ ਮਿਲੀਮੀਟਰ, ਫਰੀਦਾਬਾਦ ਵਿਚ ਚਾਰ ਮਿਲੀਮੀਟਰ, ਗੁਰੂਗ੍ਰਾਮ ਅਤੇ ਰੋਹਤਕ ਵਿਚ ਦੋ-ਦੋ ਮਿਲੀਮੀਟਰ ਅਤੇ ਹਿਸਾਰ ਵਿਚ ਇੱਕ ਮਿਲੀਮੀਟਰ ਮੀਂਹ ਪਿਆ। ਅੰਮ੍ਰਿਤਸਰ ਵਿਚ 9.2 ਮਿਲੀਮੀਟਰ, ਜਲੰਧਰ ਵਿਚ 7.2 ਮਿਲੀਮੀਟਰ, ਤਰਨਤਾਰਨ ਵਿਚ 5 ਮਿਲੀਮੀਟਰ ਅਤੇ ਮੋਗਾ ਵਿਚ 2 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ।