#PUNJAB

ਪੰਜਾਬ ’ਚ ਭਿਆਨਕ ਗਰਮੀ ਦਾ ਕਹਿਰ, 3 ਦੀ ਮੌਤ

ਨਕੋਦਰ/ਬਰਨਾਲਾ/ਬਠਿੰਡਾ , 2 ਜੂਨ (ਪੰਜਾਬ ਮੇਲ)-  ਪੰਜਾਬ ’ਚ ਬੀਤੇ ਦਿਨ 7 ਵਜੇ ਤੋਂ ਸ਼ੁਰੂ ਹੋਈ ਪੋਲਿੰਗ ਸ਼ਾਮ 6 ਵਜੇ ਤਕ ਚੱਲੀ। ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚ 46 ਡਿਗਰੀ ਤਾਪਮਾਨ ਰਿਹਾ, ਜਿਸ ਕਾਰਨ ਲੋਕਾਂ ਵੱਲੋਂ ਵੋਟ ਪਾਉਣ ਦੇ ਰੁਝਾਨ ਵਿਚ ਕਮੀ ਵੇਖੀ ਗਈ। ਇਸ ਭਿਆਨਕ ਗਰਮੀ ਕਾਰਨ ਪੰਜਾਬ ’ਚ 3 ਵਿਅਕਤੀਆਂ ਦੀ ਮੌਤ ਹੋ ਗਈ। ਜਲੰਧਰ ’ਚ ਪੋਲਿੰਗ ਦੌਰਾਨ ਵਿਧਾਨ ਸਭਾ ਹਲਕਾ ਨਕੋਦਰ ’ਚ ਪੋਲਿੰਗ ਸਟਾਫ ’ਚ ਡਿਊਟੀ ’ਤੇ ਤਾਇਨਾਤ ਅਸਿਸਟੈਂਟ ਪ੍ਰੀਜ਼ਾਈਡਿੰਗ ਰਿਟਰਨਿੰਗ ਅਫਸਰ (ਏ. ਪੀ. ਆਰ. ਓ.) ਦੀ ਮੌਤ ਹੋ ਗਈ। ਡੀ. ਐੱਸ. ਪੀ. ਨਕੋਦਰ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਰਿੰਦਰ ਕੁਮਾਰ ਪੁੱਤਰ ਗਿਰਧਾਰੀ ਲਾਲ ਵਾਸੀ ਪੀ. ਡਬਲਯੂ. ਡੀ. ਰੈਸਟ ਹਾਊਸ ਜਲੰਧਰ ਕੈਂਟ ਵਜੋਂ ਹੋਈ ਹੈ। ਨਕੋਦਰ ਦੇ ਬੂਥ ਨੰਬਰ 85 ’ਚ ਮੁਹੰਮਦ ਬਲੀ ਸਕੂਲ ਵਿਚ ਸੁਰਿੰਦਰ ਕੁਮਾਰ ਦੀ ਡਿਊਟੀ ਬਤੌਰ ਅਸਿਸਟੈਂਟ ਪ੍ਰੀਜ਼ਾਈਡਿੰਗ ਰਿਟਰਨਿੰਗ ਅਫਸਰ ਲੱਗੀ ਸੀ। ਡਿਊਟੀ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ। ਉਨ੍ਹਾਂ ਨੂੰ ਜਲੰਧਰ ਦੇ ਇਕ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।