#CANADA

ਪੰਜਾਬੀ ਸਾਹਿਤ ਸਭਾ ਮੁੱਢਲੀ ਵੱਲੋਂ ਸਤਵੰਤ ਕੌਰ ਪੰਧੇਰ ਦੀ Book ‘ਕਾਦਰ ਦੀ ਕੁਦਰਤ’ ਰਿਲੀਜ਼

ਸਰੀ, 8 ਦਸੰਬਰ (ਹਰਦਮ ਮਾਨ/ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਮੁੱਢਲੀ ਐਬਟਸਫੋਰਡ ਵੱਲੋਂ ਪੰਜਾਬੀ ਕਵਿਤਰੀ ਸਤਵੰਤ ਕੌਰ ਪੰਧੇਰ ਦੀ ਚੌਥੀ ਪੁਸਤਕ ‘ਕਾਦਰ ਦੀ ਕੁਦਰਤ’ ਲੋਕ ਅਰਪਣ ਕਰਨ ਲਈ ਗਈ ਸਮਾਗਮ ਕਰਵਾਇਆ ਗਿਆ। ਸਭਾ ਦੇ ਸਕੱਤਰ ਸੁਰਜੀਤ ਸਿੰਘ ਸਹੋਤਾ ਨੇ ਸਭ ਨੂੰ ਜੀ ਆਇਆਂ ਆਖਦਿਆਂ ਪੁਸਤਕ ਦੀ ਜਾਣ-ਪਛਾਣ ਕਰਵਾਈ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿਚ ਕੁਦਰਤ ਦੇ ਰੰਗ ਵਿਚ ਰੰਗੀਆਂ ਹੋਈਆਂ 85 ਕਵਿਤਾਵਾਂ ਹਨ। ਇਹ ਕਵਿਤਾਵਾਂ ਮਨੁੱਖ ਨੂੰ ਕੁਦਰਤ ਨਾਲ ਜੋੜਦੀਆਂ ਹਨ। ਪੁਸਤਕ ਦੀ ਲੇਖਿਕਾ ਸਤਵੰਤ ਕੌਰ ਪੰਧੇਰ ਨੇ ਇਸ ਪੁਸਤਕ ਦੀ ਪਿੱਠਭੂਮੀ ਬਾਰੇ ਦੱਸਿਆ ਕਿ ਉਨ੍ਹਾਂ ਕੁਦਰਤ ਦੀ ਖੁਬਸੂਰਤ ਕਾਇਨਾਤ ਨਾਲ ਗੱਲਾਂ ਕਰਦਿਆਂ ਜ਼ਿੰਦਗੀ ਦੇ ਅਨਮੋਲ ਪਲ ਮਾਣੇ ਹਨ ਅਤੇ ਉਨ੍ਹਾਂ ਪਲਾਂ ਨੂੰ ਕਵਿਤਾਵਾਂ ਦੇ ਰੂਪ ਵਿਚ ਪੇਸ਼ ਕੀਤਾ ਹੈ। ਉਨ੍ਹਾਂ ਪੁਸਤਕ ਵਿਚੋਂ ਕੁਝ ਕਵਿਤਾਵਾਂ ਪੇਸ਼ ਕਰ ਕੇ ਕੁਦਰਤ ਦੇ ਵੱਖ-ਵੱਖ ਰੰਗਾਂ ਨੂੰ ਦ੍ਰਿਸ਼ਟੀਮਾਨ ਕੀਤਾ।
ਸਭਾ ਦੇ ਕੋਆਰਡੀਨੇਟਰ ਕੀਤਾ। ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਸਤਵੰਤ ਕੌਰ ਪੰਧੇਰ ਨੇ ਭਾਈ ਵੀਰ ਸਿੰਘ ਨੂੰ ਆਪਣੀ ਸਾਹਿਤਕ ਪ੍ਰੇਰਨਾ ਦਾ ਸਰੋਤ ਬਣਾਇਆ ਹੈ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਵਿਚ ‘ਕਾਦਰ ਦੀ ਕੁਦਰਤ’ ਦਾ ਜਲਵਾ’ ਬਾਖੂਬੀ ਝਲਕਦਾ ਦਿੰਦਾ ਹੈ। ਕੁਦਰਤੀ ਪ੍ਰੇਮ ਵਿਚ ਗੜੂੰਦ ਉਸ ਦੀ ਕਾਵਿ-ਸ਼ੈਲੀ ਉਸ ਨੂੰ ਭਾਈ ਵੀਰ ਸਿੰਘ ਦਾ ਸਾਹਿਤਕ ਵਾਰਿਸ ਬਣਾਉਂਦੀ ਹੈ। ਡਾ. ਧਾਲੀਵਾਲ ਨੇ ਪੁਸਤਕ ਦੇ ਕਾਵਿ ਸਿਧਾਂਤ ਅਤੇ ਵਿਲੱਖਣਤਾਵਾਂ ਦੀ ਗੱਲ ਕਰਦਿਆਂ ਕੁਝ ਅਹਿਮ ਸੁਝਾਅ ਵੀ ਦਿੱਤੇ। ਪ੍ਰਿੰ. ਸੁਰਿੰਦਰਪਾਲ ਕੌਰ ਬਰਾੜ ਨੇ ਕਿਹਾ ਕਿ ਕਵਿਤਰੀ ਸਤਵੰਤ ਪੰਧੇਰ ਦੇ ਲਫ਼ਜ਼ਾਂ ਵਿਚੋਂ ਕੁਦਰਤ ਦੀ ਮਹਿਕ ਆਉਂਦੀ ਹੈ। ਇੰਦਰਜੀਤ ਕੌਰ ਸਿੱਧੂ ਨੇ ਪੁਸਤਕ ਵਿਚਲੀਆਂ ਕਵਿਤਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਵਿਤਰੀ ਨੂੰ ਮੁਬਾਰਕਬਾਦ ਦਿੱਤੀ। ਗ਼ਜ਼ਲਗੋ ਦਵਿੰਦਰ ਸਿੰਘ ਪੂਨੀਆ ਨੇ ਕਿਹਾ ਕਿ ਕਵਿਤਰੀ ਪੰਧੇਰ ਨੇ ਕੁਦਰਤ ਨਾਲ ਮਨੁੱਖ ਦੀ ਡੂੰਘੀ ਸਾਂਝ ਨੂੰ ਬਿਆਨ ਕਰਦਿਆਂ ਹੋਇਆਂ ਮਨੁੱਖ ਨੂੰ ਕੁਦਰਤ ਦੀ ਬਰਬਾਦੀ ਕਰਨ ਤੋਂ ਵਰਜਿਆ ਹੈ। ਅੰਕੇਸ਼ਵਰ ਨੇ ਸੁਰੀਲੀ ਆਵਾਜ਼ ਵਿਚ ਇਸ ਕਿਤਾਬ ਵਿਚੋਂ ਇੱਕ ਗੀਤ ਸਾਂਝਾ ਕੀਤਾ।
ਪ੍ਰਿੰ. ਮਲੂਕ ਚੰਦ ਕਲੇਰ, ਰਾਜਿੰਦਰ ਸਿੰਘ ਪੰਧੇਰ, ਹਰਚੰਦ ਸਿੰਘ ਬਾਗੜੀ, ਦਵਿੰਦਰ ਕੌਰ ਜੌਹਲ, ਹਰਕੀਰਤ ਕੌਰ ਚਾਹਲ, ਹਰੀ ਸਿੰਘ ਤਾਤਲਾ ਅਤੇ ਪਵਨ ਗਿੱਲਾਂ ਵਾਲਾ ਨੇ ਵੀ ਇਸ ਖੂਬਸੂਰਤ ਪੁਸਤਕ ਲਈ ਕਵਿਤਰੀ ਨੂੰ ਮੁਬਾਰਕਾਂ ਦਿੱਤੀਆਂ। ਸਮਾਗਮ ਦਾ ਸੰਚਾਲਨ ਗੁਰਪ੍ਰੀਤ ਸਿੰਘ ਚਾਹਲ ਨੇ ਖੂਬਸੂਰਤ ਢੰਗ ਨਾਲ ਕੀਤਾ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਬਲਵੰਤ ਸਿੰਘ ਰੁਪਾਲ, ਜਸਬੀਰ ਕੌਰ ਮਾਨ, ਪਰਮਿੰਦਰ ਕੌਰ ਸਵੈਚ, ਪ੍ਰੀਤਪਾਲ ਪੂਨੀ ਅਟਵਾਲ, ਨਿਰਮਲ ਗਿੱਲ, ਡਾ. ਜਸਮਲਕੀਤ ਕੌਰ, ਗੁਰਵਿੰਦਰ ਸਿੰਘ ਸੰਧੂ, ਨਵਰੂਪ ਸਿੰਘ, ਡਾ. ਸੁਖਵਿੰਦਰ ਸਿੰਘ ਵਿਰਕ, ਗੁਰਦੇਵ ਸਿੰਘ ਬੁੱਟਰ, ਲੱਖੀ ਗਾਖਲ, ਜਰਨੈਲ ਸਿੰਘ ਅਤੇ ਦਿਲਬਾਗ ਸਿੰਘ ਹਾਜਰ ਸਨ।