#AMERICA

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ ਸੰਪੰਨ

ਸੈਕਰਾਮੈਂਟੋ, 1 ਮਈ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸਾਹਿਬ ਸੰਤ ਸਾਗਰ, ਸੈਕਰਾਮੈਂਟੋ ਵਿਖੇ ਹੋਈ। ਇਸ ਵਿਚ ਭਾਰੀ ਗਿਣਤੀ ਵਿਚ ਮੈਂਬਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ 19 ਮਈ ਨੂੰ ਹੋਣ ਵਾਲੀ ਕਾਨਫਰੰਸ ਬਾਰੇ ਵਿਚਾਰ-ਵਟਾਂਦਰੇ ਕੀਤੇ ਗਏ। ਸਟੇਜ ਦੀ ਸੇਵਾ ਸੰਭਾਲਦਿਆਂ ਗੁਰਜਤਿੰਦਰ ਸਿੰਘ ਰੰਧਾਵਾ ਨੇ 19 ਮਈ ਦੀ ਕਾਨਫਰੰਸ ਸੰਬੰਧੀ ਹੋ ਰਹੀਆਂ ਤਿਆਰੀਆਂ ਬਾਰੇ ਆਏ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਪ੍ਰਧਾਨ ਦਿਲ ਨਿੱਜਰ ਨੇ ਦੱਸਿਆ ਕਿ ਇਸ ਵਾਰ ਕਾਨਫਰੰਸ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਸਾਹਿਤਕਾਰ ਪਹੁੰਚ ਰਹੇ ਹਨ।
ਇਸ ਕਾਨਫਰੰਸ ਵਿਚ ਪੰਜਾਬੀ ਸਾਹਿਤ ਬਾਰੇ ਪਰਚੇ ਪੜ੍ਹੇ ਜਾਣਗੇ। ਕਵੀ ਸੰਮੇਲਨ ਹੋਵੇਗਾ ਅਤੇ ਗੀਤ-ਸੰਗੀਤ ਨਾਲ ਆਏ ਮਹਿਮਾਨਾਂ ਦਾ ਮਨੋਰੰਜਨ ਕੀਤਾ ਜਾਵੇਗਾ।
ਮਹੀਨਾਵਾਰ ਮੀਟਿੰਗ ਵਿਚ ਕਵੀ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਦਿਲ ਨਿੱਜਰ, ਗੁਰਜਤਿੰਦਰ ਸਿੰਘ ਰੰਧਾਵਾ, ਜੀਵਨ ਰੱਤੂ, ਮੇਜਰ ਭੁਪਿੰਦਰ ਦਲੇਰ, ਰਾਠੇਸ਼ਵਰ ਸਿੰਘ ਸੂਰਾਪੁਰੀ, ਮਨਜੀਤ ਕੌਰ ਸੇਖੋਂ, ਹਰਭਜਨ ਸਿੰਘ ਢੇਰੀ, ਸੁਰਿੰਦਰ ਸ਼ੀਮਾਰ, ਭਾਗ ਸਿੰਘ ਸਿੱਧੂ, ਪ੍ਰਭਸ਼ਰਨਦੀਪ ਸਿੰਘ, ਜਵਾਹਰ ਧਵਨ, ਹਰਪ੍ਰੀਤ ਕੌਰ ਤੂਰ, ਫਕੀਰ ਸਿੰਘ ਮੱਲ੍ਹੀ, ਮਕਸੂਦ ਅਲੀ ਕੰਬੋਅ, ਅਮਨਪ੍ਰੀਤ ਸਿੰਘ ਸਿੱਧੂ, ਗੁਰਦੀਪ ਕੌਰ, ਡਾ. ਕਾਹਲੋਂ, ਅਤੇ ਮਲਿਕ ਇਮਤਿਆਜ਼ ਨੇ ਆਪੋ-ਆਪਣੀਆਂ ਕਵਿਤਾਵਾਂ ਤੇ ਕਲਾਮ ਪੇਸ਼ ਕੀਤੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਰੂਪ ਸਿੰਘ ਮਾਂਗਟ, ਰਜਿੰਦਰ ਕੌਰ ਮਾਂਗਟ, ਪ੍ਰੀਤਮ ਕੌਰ, ਮਨਪ੍ਰੀਤ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।