#AMERICA

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਅੰਤਰਰਾਸ਼ਟਰੀ ਕਾਨਫਰੰਸ 19 ਮਈ ਨੂੰ

ਸੈਕਰਾਮੈਂਟੋ, 17 ਜਨਵਰੀ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਅੰਤਰਰਾਸ਼ਟਰੀ ਕਾਨਫਰੰਸ 19 ਮਈ, ਦਿਨ ਐਤਵਾਰ ਨੂੰ ਹੋਵੇਗੀ। ਇਹ ਫੈਸਲਾ ਸਭਾ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ। ਇਸ ਕਾਨਫਰੰਸ ਦੀ ਕਾਮਯਾਬੀ ਲਈ ਕਮੇਟੀ ਮੈਂਬਰਾਂ ਨੇ ਆਪੋ-ਆਪਣੇ ਸੁਝਾਅ ਦਿੱਤੇ। ਕਾਨਫਰੰਸ ਨੂੰ ਤਿੰਨ ਭਾਗਾਂ ‘ਚ ਵੰਡਿਆ ਜਾਵੇਗਾ। ਪਹਿਲੇ ਭਾਗ ਵਿਚ ਕਵੀ ਸੰਮੇਲਨ, ਦੂਜੇ ਭਾਗ ਵਿਚ ਪੰਜਾਬੀ ਸਾਹਿਤ ‘ਤੇ ਪਰਚੇ ਪੜ੍ਹੇ ਜਾਣਗੇ ਅਤੇ ਤੀਜੇ ਸੈਸ਼ਨ ਵਿਚ ਗੀਤ-ਸੰਗੀਤ ਹੋਵੇਗਾ। ਇਸ ਕਾਨਫਰੰਸ ਵਿਚ ਅੰਤਰਰਾਸ਼ਟਰੀ ਪੱਧਰ ਦੇ ਸਾਹਿਤਕਾਰਾਂ ਨੂੰ ਸੱਦਾ ਪੱਤਰ ਭੇਜਿਆ ਜਾਵੇਗਾ। ਇਸ ਦੌਰਾਨ ਸਭਾ ਵੱਲੋਂ ਇਕ ਸੋਵੀਨਰ ਵੀ ਪ੍ਰਕਾਸ਼ਿਤ ਕੀਤਾ ਜਾਵੇਗਾ। ਕਾਨਫਰੰਸ ਨੂੰ ਕਾਮਯਾਬ ਕਰਨ ਲਈ ਮੈਂਬਰਾਂ ਦੀ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਦਿਲ ਨਿੱਜਰ, ਗੁਰਜਤਿੰਦਰ ਰੰਧਾਵਾ, ਜੋਤੀ ਸਿੰਘ, ਪਰਗਟ ਹੁੰਦਲ, ਰਾਠੇਸ਼ਵਰ ਸਿੰਘ ਸੂਰਾਪੁਰੀ, ਮੇਜਰ ਭੁਪਿੰਦਰ ਦਲੇਰ, ਜੀਵਨ ਰੱਤੂ, ਅਜੈਬ ਚੀਮਾ, ਫਕੀਰ ਸਿੰਘ ਮੱਲ੍ਹੀ ਅਤੇ ਗੁਰਦੀਪ ਕੌਰ ਵੀ ਹਾਜ਼ਰ ਸਨ।