#AMERICA

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ ਹੋਈ ਸੰਪੰਨ

ਸੈਕਰਾਮੈਂਟੋ, 20 ਦਸੰਬਰ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮਹੀਨਾਵਾਰ ਮੀਟਿੰਗ ਇੰਡੀਅਨ ਰੈਸਟੋਰੈਂਟ, ਫੋਲਰਿਨ ਰੋਡ, ਸੈਕਰਾਮੈਂਟੋ ਵਿਖੇ ਹੋਈ। ਡਾ. ਪ੍ਰਭਸ਼ਰਨਦੀਪ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਮੀਟਿੰਗ ਦੌਰਾਨ ਜਿੱਥੇ ਪੰਜਾਬੀ ਸਾਹਿਤ ਬਾਰੇ ਵਿਚਾਰ-ਵਟਾਂਦਰੇ ਕੀਤੇ ਗਏ, ਉਥੇ ਕਵੀ ਸੰਮੇਲਨ ਦਾ ਆਯੋਜਨ ਵੀ ਕੀਤਾ ਗਿਆ। ਸਭ ਤੋਂ ਪਹਿਲਾਂ ਸਭਾ ਦੇ ਜਨਰਲ ਸਕੱਤਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਮੰਚ ਤੋਂ ਸਭਾ ਦੇ ਪ੍ਰਧਾਨ ਦਿਲ ਨਿੱਜਰ ਨੂੰ ਸੱਦਾ ਦਿੱਤਾ। ਦਿਲ ਨਿੱਜਰ ਨੇ ਜਿੱਥੇ ਪੰਜਾਬੀ ਸਾਹਿਤ ਸਭਾ ਦੇ ਪ੍ਰੋਗਰਾਮਾਂ ਬਾਰੇ ਜਾਣੂੰ ਕਰਾਇਆ, ਉਥੇ ਉਨ੍ਹਾਂ ਡਾ. ਪ੍ਰਭਸ਼ਰਨਦੀਪ ਸਿੰਘ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ। ਇਸ ਦੌਰਾਨ ਡਾ. ਪ੍ਰਭਸ਼ਰਨਦੀਪ ਸਿੰਘ ਨੇ ਪੰਜਾਬੀ ਸਾਹਿਤ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਕਵੀ ਸੰਮੇਲਨ ਵਿਚ ਰਾਠੇਸ਼ਵਰ ਸਿੰਘ ਸੂਰਾਪੁਰੀ, ਹਰਜਿੰਦਰ ਮੱਟੂ, ਦਲਵੀਰ ਦਿਲ ਨਿੱਜਰ, ਡਾ. ਪ੍ਰਭਸ਼ਰਨਦੀਪ ਸਿੰਘ, ਗੁਰਜਤਿੰਦਰ ਸਿੰਘ ਰੰਧਾਵਾ, ਜੋਤੀ ਸਿੰਘ, ਮਨਜੀਤ ਕੌਰ ਸੇਖੋਂ, ਗੁਰਦੀਪ ਕੌਰ, ਜਸਵਿੰਦਰਪਾਲ ਸਿੰਘ, ਮੇਜਰ ਦਲੇਰ, ਹਰਜੀਤ ਹਮਸਫਰ, ਮਕਸੂਦ ਅਲੀ, ਫਕੀਰ ਸਿੰਘ ਮੱਲ੍ਹੀ, ਜੀਵਨ ਰੱਤੂ ਅਤੇ ਮਲਿਕ ਅਵਾਨ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪ੍ਰੀਤਮ ਕੌਰ, ਬਲਜੀਤ ਸੋਹੀ, ਸੁਰਿੰਦਰ ਬਰਾੜ, ਤਤਿੰਦਰ ਕੌਰ, ਜੇ.ਪੀ. ਸਿੰਘ, ਮਨੀ ਸਿੰਘ ਵੀ ਹਾਜ਼ਰ ਸਨ।