ਟੋਰਾਂਟੋ, 16 ਨਵੰਬਰ (ਪੰਜਾਬ ਮੇਲ)- ਕੈਨੇਡਾ ਦੇ ਟੋਰਾਂਟੋ ‘ਚ ਇਕ ਮਿਊਜ਼ਿਕ ਰਿਕਾਰਡਿੰਗ ਸਟੂਡੀਓ ਦੇ ਬਾਹਰ ਘੱਟੋ-ਘੱਟ 100 ਰਾਊਂਡ ਫਾਇਰਿੰਗ ਕੀਤੀ ਗਈ। ਗੋਲੀਬਾਰੀ ਦੇ ਮਾਮਲੇ ‘ਚ 23 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋ ਅਸਾਲਟ ਸਟਾਈਲ ਰਾਈਫਲਾਂ ਸਮੇਤ 16 ਹਥਿਆਰ ਜ਼ਬਤ ਕੀਤੇ ਗਏ। ਜਿਸ ਇਲਾਕੇ ‘ਚ ਗੋਲੀਬਾਰੀ ਹੋਈ, ਉਥੇ ਸ਼ਹਿਰ ਦੇ ਪੰਜਾਬੀ ਸੰਗੀਤਕਾਰਾਂ ਦੇ ਸਟੂਡੀਓ ਹਨ।
ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਇਕ ਚੋਰੀ ਦੀ ਕਾਰ ਰਿਕਾਰਡਿੰਗ ਸਟੂਡੀਓ ਦੇ ਕੋਲ ਰੁਕੀ, ਜਿਸ ‘ਚੋਂ 3 ਵਿਅਕਤੀ ਬਾਹਰ ਨਿਕਲੇ ਅਤੇ ਸਟੂਡੀਓ ਤੇ ਆਸ-ਪਾਸ ਦੇ ਲੋਕਾਂ ‘ਤੇ ਫਾਇਰਿੰਗ ਕੀਤੀ। ਇਸ ਫਾਇਰਿੰਗ ਦੀ ਘਟਨਾ ਪਿੱਛੇ ਕਿਸਦਾ ਹੱਥ ਹੈ, ਇਸ ਦੀ ਜਾਂਚ ਪੁਲਿਸ ਕਰ ਰਹੀ ਹੈ।