ਲਾਈਵ ਓਕ (ਕੈਲੀਫੋਰਨੀਆ), 25 ਮਾਰਚ (ਪੰਜਾਬ ਮੇਲ)- ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਤਜਿੰਦਰਪਾਲ ਸਿੰਘ ਭੁੱਲਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਪਰਲੋਕ ਸਿਧਾਰ ਗਏ ਹਨ। ਉਹ 58 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਪਿਛਲਾ ਪਿੰਡ ਭਾਈਕਾ ਦਿਆਲਾਪੁਰਾ, ਜ਼ਿਲ੍ਹਾ ਬਠਿੰਡਾ ਸੀ ਅਤੇ ਇਸ ਵੇਲੇ ਉਹ ਕੈਲੀਫੋਰਨੀਆ ਦੇ ਸ਼ਹਿਰ ਲਾਈਵ ਓਕ ਵਿਖੇ ਰਹਿ ਰਹੇ ਸਨ। ਪਿਛਲੇ ਕੁੱਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ, ਜਿਸ ਕਰਕੇ ਉਨ੍ਹਾਂ ਨੇ ਪੋਸਟ ਆਫਿਸ ਦੀ ਨੌਕਰੀ ਛੱਡ ਦਿੱਤੀ ਸੀ ਅਤੇ ਆਪਣਾ ਇਲਾਜ ਕਰਵਾ ਰਹੇ ਸਨ। ਉਨ੍ਹਾਂ ਨੂੰ ਆਖਰੀ ਸਮੇਂ ਇਲਾਜ ਲਈ ਪਹਿਲਾਂ ਯੂਬਾ ਸਿਟੀ ਅਤੇ ਬਾਅਦ ਵਿਚ ਸਾਨ ਫਰਾਂਸਿਸਕੋ ਵਿਖੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਅੰਤਿਮ ਸਵਾਸ ਲਏ। ਉਹ ਆਪਣੇ ਪਿੱਛੇ ਪਤਨੀ ਪਰਵਿੰਦਰ ਕੌਰ ਅਤੇ 3 ਬੱਚਿਆਂ ਨੂੰ ਰੌਂਦਿਆਂ-ਕੁਰਲਾਉਂਦਿਆਂ ਛੱਡ ਗਏ ਹਨ।
ਉਨ੍ਹਾਂ ਦਾ ਅੰਤਿਮ ਸਸਕਾਰ 29 ਮਾਰਚ, ਦਿਨ ਐਤਵਾਰ ਨੂੰ 715 ਸ਼ਾਸਤਾ ਸਟਰੀਟ, ਯੂਬਾ ਸਿਟੀ ਫਿਊਨਰਲ ਹੋਮ ਵਿਖੇ 11 ਵਜੇ ਤੋਂ 1 ਵਜੇ ਤੱਕ ਹੋਵੇਗਾ। ਉਪਰੰਤ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਸਹਿਜ ਪਾਠ ਜੀ ਦੇ ਭੋਗ ਗੁਰੂ ਘਰ 2269, ਬੋਗ ਰੋਡ, ਯੂਬਾ ਸਿਟੀ ਵਿਖੇ ਨਵੀਂ ਬਿਲਡਿੰਗ ਵਿਚ 2 ਵਜੇ ਤੱਕ ਪੈਣਗੇ।
ਜ਼ਿਕਰਯੋਗ ਹੈ ਕਿ ਸ. ਤਜਿੰਦਰਪਾਲ ਸਿੰਘ ਭੁੱਲਰ ਪਿਛਲੇ ਲੰਮੇਂ ਸਮੇਂ ਤੋਂ ਪੰਜਾਬ ਦੀ ਜੇਲ੍ਹ ਵਿਚ ਸਜ਼ਾਯਾਫਤਾ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਛੋਟੇ ਭਰਾ ਸਨ ਅਤੇ ਉਹ ਲਾਈਵ ਓਕ (ਕੈਲੀਫੋਰਨੀਆ) ਦੇ ਨਾਮਵਰ ਜ਼ਿਮੀਂਦਾਰ ਸ. ਹਰਬੰਸ ਸਿੰਘ ਪੰਮਾ ਦੇ ਜਵਾਈ ਸਨ।
ਇਸ ਸੰਬੰਧੀ ਹੋਰ ਜਾਣਕਾਰੀ ਲੈਣ ਲਈ ਹਰਬੰਸ ਸਿੰਘ ਪੰਮਾ : 530-701-4741, ਮਨਵੀਰ ਸਿੰਘ ਭੁੱਲਰ (ਬੇਟਾ) : 530-434-3409, ਇੰਦਰਪਾਲ ਸਿੰਘ ਭੁੱਲਰ (ਬੇਟਾ) : 530-763-8019 ਜਾਂ ਹਰੀਪਾਲ ਸਿੰਘ ਭੁੱਲਰ (ਬੇਟਾ) ਨਾਲ 530-763-8996 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਦੁਨੀਆਂ ਭਰ ਵਿਚ ਸ. ਤਜਿੰਦਰਪਾਲ ਸਿੰਘ ਭੁੱਲਰ ਦੇ ਅਚਾਨਕ ਵਿਛੋੜੇ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਭਰਾਤਾ ਸ. ਤਜਿੰਦਰਪਾਲ ਸਿੰਘ ਭੁੱਲਰ ਅਕਾਲ ਚਲਾਣਾ ਕਰ ਗਏ

