#PUNJAB

ਪ੍ਰਸਿੱਧ ਇਤਿਹਾਸਕਾਰ ਬੀ.ਐੱਨ. ਗੋਸਵਾਮੀ ਦਾ ਦੇਹਾਂਤ

ਚੰਡੀਗੜ੍ਹ, 17 ਨਵੰਬਰ (ਪੰਜਾਬ ਮੇਲ)- ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧੀ ਪ੍ਰਾਪਤ ਕਲਾ ਇਤਿਹਾਸਕਾਰ ਚੰਡੀਗੜ੍ਹ ਦੇ ਬ੍ਰਜਿੰਦਰ ਨਾਥ ਗੋਸਵਾਮੀ ਦਾ ਅੱਜ ਲੰਬੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਪਦਮ ਸ੍ਰੀ ਅਤੇ ਪਦਮ ਭੂਸ਼ਣ ਪ੍ਰਾਪਤ 90 ਸਾਲਾ ਗੋਸਵਾਮੀ, ਨੂੰ ਕਲਾ ਦੇ ਖੇਤਰਾਂ ਵਿਚ ਪਿਆਰ ਨਾਲ ਬੀ.ਐੱਨ.ਜੀ. ਵਜੋਂ ਜਾਣਿਆਂ ਜਾਂਦਾ ਸੀ। ਉਨ੍ਹਾਂ 26 ਤੋਂ ਵੱਧ ਕਿਤਾਬਾਂ ਲਿਖੀਆਂ ਹਨ।