ਸੈਕਰਾਮੈਂਟੋ, 11 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਦੀਆਂ ਪ੍ਰਵਾਸੀਆਂ ਵਿਰੁੱਧ ਕਾਰਵਾਈਆਂ ਬਾਰੇ ਬੇਬਾਕੀ ਨਾਲ ਲਿਖਣ ਵਾਲੀ ਨੈਸ਼ਵਿਲੇ ਪੱਤਰਕਾਰ ਈਸਟਫੈਨੀ ਰੌਡਰਿਗਜ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਉਸ ਦੇ ਪਤੀ ਅਲੇਜਾਂਡਰੋ ਮੈਡੀਨਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਕਾਰ ਨੂੰ ਟਰੱਕਾਂ ਦੁਆਰਾ ਘੇਰ ਲਿਆ ਗਿਆ, ਤਾਂ ਇਕ ਵਾਰ ਤਾਂ ਉਹ ਹੈਰਾਨ ਰਹਿ ਗਏ ਪਰ ਛੇਤੀ ਹੀ ਮੈਂ ਸਮਝ ਗਿਆ ਇਹ ICE ਅਧਿਕਾਰੀ ਹਨ। ਉਹ ਮੇਰੀ ਪਤਨੀ ਨੂੰ ਗ੍ਰਿਫਤਾਰ ਕਰਕੇ ਲੈ ਗਏ। ਮੈਡੀਨਾ ਅਨੁਸਾਰ ICE ਦੀ ਇਸ ਕਾਰਵਾਈ ਤੋਂ ਉਨ੍ਹਾਂ ਨੂੰ ਬਹੁਤ ਧੱਕਾ ਵੱਜਾ ਹੈ। ਉਸ ਨੇ ਕਿਹਾ ਕਿ ਵਕੀਲ ਨੇ ਰੌਡਰਿਗਜ ਦੀ ਰਿਹਾਈ ਲਈ ਪਟੀਸ਼ਨ ਦਾਇਰ ਕੀਤੀ ਹੈ। ਕੋਲੰਬੀਆ ਵਿਚ ਪੈਦਾ ਹੋਈ ਰੌਡਰਿਗਜ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਈ ਸੀ। ਉਹ ਸਪੈਨਿਸ਼ ਭਾਸ਼ਾ ਦੇ ਅਖਬਾਰ ਦੀ ਪੱਤਰਕਾਰ ਹੈ।
ਪ੍ਰਵਾਸੀਆਂ ਬਾਰੇ ਬੇਬਾਕੀ ਨਾਲ ਲਿਖਣ ਵਾਲੀ ਪੱਤਰਕਾਰ ਗ੍ਰਿਫਤਾਰ

