#PUNJAB

ਪ੍ਰਧਾਨ ਮੰਤਰੀ ਦੀ ਸੁਰੱਖਿਆ ਖ਼ਾਮੀਆਂ ਦੇ ਦੋਸ਼ ਹੇਠ ਬਠਿੰਡਾ ਦਾ ਐੱਸ.ਪੀ. ਮੁਅੱਤਲ

ਚੰਡੀਗੜ੍ਹ, 25 ਨਵੰਬਰ (ਪੰਜਾਬ ਮੇਲ)- ਪੰਜਾਬ ਦੇ ਐੱਸ.ਪੀ. ਗੁਰਬਿੰਦਰ ਸਿੰਘ ਨੂੰ ਸਾਲ 2022 ਵਿਚ ਰਾਜ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਖਾਮੀਆਂ ਦੇ ਮਾਮਲੇ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਦੀ ਫੇਰੀ ਮੌਕੇ ਉਹ ਐੱਸ.ਪੀ. ਅਪਰੇਸ਼ਨ ਫਿਰੋਜ਼ਪੁਰ ਸੀ ਤੇ ਇਸ ਵੇਲੇ ਬਠਿੰਡਾ ‘ਚ ਤਾਇਨਾਤ ਹੈ। ਉਸ ‘ਤੇ ਡਿਊਟੀ ‘ਚ ਅਣਗਹਿਲੀ ਦਾ ਦੋਸ਼ ਹੈ। 5 ਜਨਵਰੀ 2022 ਨੂੰ, ਜਦੋਂ ਸ਼੍ਰੀ ਮੋਦੀ ਫਿਰੋਜ਼ਪੁਰ ਦੇ ਹੁਸੈਨੀਵਾਲਾ ਜਾ ਰਹੇ ਸਨ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ ਦਾ ਰਸਤਾ ਰੋਕਣ ਤੋਂ ਬਾਅਦ ਉਨ੍ਹਾਂ ਦੇ ਕਾਫਲੇ ਨੂੰ ਮੁੜਨਾ ਪਿਆ ਸੀ। ਪ੍ਰਧਾਨ ਮੰਤਰੀ ਕਰੀਬ 20 ਮਿੰਟ ਤੱਕ ਫਲਾਈਓਵਰ ‘ਤੇ ਫਸੇ ਰਹੇ।