#SPORTS

ਪੈਰਿਸ ਓਲੰਪਿਕ: ਭਾਰਤ ਮਹਿਲਾ ਟੇਬਲ ਟੈਨਿਸ ਦੇ ਕੁਆਰਟਰ ਫਾਈਨਲ ‘ਚ

ਮਨਿਕਾ ਦੀ ਅਗਵਾਈ ਵਿਚ ਰੋਮਾਨੀਆ ਨੂੰ 3-2 ਨਾਲ ਹਰਾਇਆ
ਪੈਰਿਸ, 5 ਅਗਸਤ (ਪੰਜਾਬ ਮੇਲ)- ਸਟਾਰ ਖਿਡਾਰਨ ਮਨਿਕਾ ਬੱਤਰਾ ਦੀ ਅਗਵਾਈ ਵਿਚ ਭਾਰਤ ਨੇ ਅੱਜ ਇੱਥੇ ਪੈਰਿਸ ਓਲੰਪਿਕ ਦੇ ਮਹਿਲਾ ਟੇਬਲ ਟੈਨਿਸ ਮੁਕਾਬਲੇ ਵਿਚ ਆਪਣੇ ਤੋਂ ਉੱਪਰਲੀ ਰੈਂਕਿੰਗ ਵਾਲੇ ਰੋਮਾਨੀਆ ਨੂੰ 3-2 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਭਾਰਤ 2 -0 ਨਾਲ ਅੱਗੇ ਚੱਲ ਰਿਹਾ ਸੀ ਪਰ ਰੋਮਾਨੀਆ ਨੇ ਵਾਪਸੀ ਕਰਦੇ ਹੋਏ 2-2 ਨਾਲ ਬਰਾਬਰੀ ਹਾਸਲ ਕਰ ਲਈ। ਫੈਸਲਾਕੁਨ ਮੈਚ ਵਿਚ ਮਨਿਕਾ ਨੇ ਜਿੱਤ ਦਰਜ ਕਰਦਿਆਂ ਟੀਮ ਨੂੰ ਜਿੱਤ ਦਿਵਾ ਦਿੱਤੀ। ਮਨਿਕਾ ਨੇ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੀ ਬਰਨਾਡੇਟ ਜੋਕਸ ਨੂੰ ਹਰਾਇਆ।