#INDIA #SPORTS

ਪੂਨੀਆ ਤੋਂ ਬਾਅਦ ਗੂੰਗਾ ਭਲਵਾਨ ਵਰਿੰਦਰ ਯਾਦਵ ਵੱਲੋਂ ਵੀ ਪਦਮਸ੍ਰੀ ਪੁਰਸਕਾਰ ਮੋੜਨ ਦਾ ਐਲਾਨ

ਨਵੀਂ ਦਿੱਲੀ, 23 ਦਸੰਬਰ (ਪੰਜਾਬ ਮੇਲ)- ਬਜਰੰਗ ਪੂਨੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਪਦਮਸ੍ਰੀ ਪੁਰਸਕਾਰ ਵਾਪਸ ਕਰਨ ਤੋਂ ਇਕ ਦਿਨ ਬਾਅਦ 2005 ਦੇ ਗਰਮ ਰੁੱਤਰ ਡੈਫਲੰਪਿਕਸ ਸੋਨ ਤਮਗਾ ਜੇਤੂ ਵਰਿੰਦਰ ਸਿੰਘ ਯਾਦਵ ਨੇ ਐਲਾਨ ਕੀਤਾ ਕਿ ਉਹ ਬ੍ਰਿਜ ਭੂਸ਼ਨ ਸਿੰਘ ਦੇ ਕਰੀਬੀ ਸੰਜੈ ਸਿੰਘ ਦੇ ਭਾਰਤੀ ਕੁਸ਼ਤੀ ਸੰਘ ਦਾ ਪ੍ਰਧਾਨ ਚੁਣੇ ਜਾਣ ਦੇ ਵਿਰੋਧ ਵਜੋਂ ਅਜਿਹਾ ਹੀ ਕਰਨਗੇ। ਵਰਿੰਦਰ ਸਿੰਘ ਯਾਦਵ, ਜਿਸ ਨੂੰ ਗੂੰਗਾ ਪਹਿਲਵਾਨ ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ 2021 ਵਿਚ ਵੱਕਾਰੀ ਪਦਮਸ੍ਰੀ ਪੁਰਸਕਾਰ ਮਿਲਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 2015 ਵਿਚ ਵੱਕਾਰੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।