#AMERICA

ਪੁਤਿਨ ਦਾ ਪੱਖ ਲੈਣ ‘ਤੇ ਨਿੱਕੀ ਹੈਲੀ ਨੇ ਟਰੰਪ ਦੀ ਕੀਤੀ ਆਲੋਚਨਾ

ਵਾਸ਼ਿੰਗਟਨ, 20 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਤੋਂ ਉਮੀਦਵਾਰੀ ਦੀ ਮੰਗ ਕਰ ਰਹੀ ਨਿੱਕੀ ਹੇਲੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਪੱਖ ਲੈਣ ‘ਤੇ ਆਪਣੇ ਮੁੱਖ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕੀਤੀ। ਹੇਲੀ ਨੇ ਕਿਹਾ ਕਿ ਪੁਤਿਨ ਅਜਿਹਾ ਵਿਅਕਤੀ ਨਹੀਂ ਹੈ, ਜਿਸ ਨਾਲ ਅਮਰੀਕਾ ਦੋਸਤੀ ਕਰ ਸਕੇ। ਉਸਨੇ ਕਿਹਾ, ”ਅਮਰੀਕੀ ਲੋਕਾਂ ਨੂੰ ਯਾਦ ਦਿਵਾਉਣ ਦੀ ਜ਼ਰੂਰਤ ਹੈ ਕਿ ਵਲਾਦੀਮੀਰ ਪੁਤਿਨ ਸਾਡੇ ਦੋਸਤ ਨਹੀਂ ਹਨ। ਵਲਾਦੀਮੀਰ ਪੁਤਿਨ ਇੱਕ ਚੰਗਾ ਵਿਅਕਤੀ ਨਹੀਂ ਹੈ। ਉਹ ਉਹ ਵਿਅਕਤੀ ਨਹੀਂ ਹੈ ਜਿਸ ਨਾਲ ਅਸੀਂ ਜੁੜਣਾ ਚਾਹੁੰਦੇ ਹਾਂ। ਉਹ ਅਜਿਹਾ ਵਿਅਕਤੀ ਨਹੀਂ ਹੈ, ਜਿਸ ਨਾਲ ਅਸੀਂ ਦੋਸਤ ਬਣਨਾ ਚਾਹੁੰਦੇ ਹਾਂ। ਉਹ ਅਜਿਹਾ ਵਿਅਕਤੀ ਨਹੀਂ ਹੈ, ਜਿਸ ‘ਤੇ ਅਸੀਂ ਭਰੋਸਾ ਕਰ ਸਕਦੇ ਹਾਂ।”
ਹੇਲੀ ਨੇ ਕਿਹਾ, ”ਜਦੋਂ ਤੁਸੀਂ ਇਕ ਹਫਤਾ ਪਹਿਲਾਂ ਦੱਖਣੀ ਕੈਰੋਲੀਨਾ ‘ਚ ਡੋਨਾਲਡ ਟਰੰਪ ਨੂੰ ਇਹ ਕਹਿੰਦੇ ਸੁਣਿਆ ਸੀ ਕਿ ਜੇਕਰ ਸਾਡੇ ਸਹਿਯੋਗੀ ਆਪਣੀਆਂ ਜ਼ਿੰਮੇਵਾਰੀਆਂ (ਆਪਣੇ ਰੱਖਿਆ ਖਰਚ ਦੇ ਟੀਚੇ) ਨੂੰ ਪੂਰਾ ਨਹੀਂ ਕਰਦੇ ਹਨ ਤਾਂ ਉਹ ਪੁਤਿਨ ਨੂੰ ਸਾਡੇ ਸਹਿਯੋਗੀਆਂ ‘ਤੇ ਹਮਲਾ ਕਰਨ ਲਈ ਉਤਸ਼ਾਹਿਤ ਕਰਨਗੇ। ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਉਸ ਇਕ ਪਲ ਵਿਚ ਉਨ੍ਹਾਂ ਨੇ ਪੁਤਿਨ ਨੂੰ ਤਾਕਤ ਦਿੱਤੀ।” ਉਨ੍ਹਾਂ ਕਿਹਾ ਕਿ ਪੁਤਿਨ ਇਕ ਅਜਿਹਾ ਵਿਅਕਤੀ ਹੈ, ਜੋ ਆਪਣੇ ਸਿਆਸੀ ਵਿਰੋਧੀਆਂ ਨੂੰ ਮਾਰਦਾ ਹੈ।