#INDIA

ਪੁਣੇ ਕਾਰ ਹਾਦਸਾ: ਨਾਬਾਲਗ ਮੁਲਜ਼ਮ ਦੀ ਮਾਂ ਖੂਨ ਦੇ ਨਮੂਨੇ ਬਦਲਣ ਦੇ ਮਾਮਲੇ ‘ਚ ਮਾਂ ਗ੍ਰਿਫ਼ਤਾਰ

ਪੁਣੇ, 1 ਜੂਨ (ਪੰਜਾਬ ਮੇਲ)- ਇਥੋਂ ਦੀ ਪੁਲਿਸ ਨੇ ਪੋਰਸ਼ ਕਾਰ ਦੁਰਘਟਨਾ ਮਾਮਲੇ ‘ਚ ਨਾਬਾਲਗ ਮੁਲਜ਼ਮ ਦੀ ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਲੜਕੇ ਦੇ ਖੂਨ ਦੇ ਨਮੂਨੇ ਉਸ ਦੀ ਮਾਂ ਦੇ ਖੂਨ ਦੇ ਨਮੂਨਿਆਂ ਨਾਲ ਬਦਲੇ ਗਏ ਸਨ। ਉਸ ਦੀ ਮਾਂ ਨੂੰ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਸਿਟੀ ਪੁਲੀਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਕਿਹਾ ਕਿ ਹਾਦਸੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੜਕੇ ਦੇ ਖੂਨ ਦੇ ਨਮੂਨੇ ਉਸ ਦੀ ਮਾਂ ਦੇ ਨਾਲ ਬਦਲੇ ਗਏ ਸਨ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਦਸੇ ਵਿਚ ਦੋ ਮੌਤਾਂ ਹੋਈਆਂ ਸਨ।