#OTHERS #SPORTS

ਪੀਵੀ ਸੰਧੂ ਨੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਦੇ ਫਾਈਨਲ ‘ਚ ਜਗ੍ਹਾ ਪੱਕੀ ਕੀਤੀ

-ਦੋ ਸਾਲ ‘ਚ ਪਹਿਲੀ ਵਾਰ ਕੋਈ ਖ਼ਿਤਾਬ ਜਿੱਤਣ ਦਾ ਮੌਕਾ
ਕੁਆਲਾਲੰਪੁਰ, 25 ਮਈ (ਪੰਜਾਬ ਮੇਲ)- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਅੱਜ ਇੱਥੇ ਥਾਈਲੈਂਡ ਦੀ ਬੁਸਾਨਨ ਓਂਗਬਾਮਰੂੰਗਫਾਨ ਖ਼ਿਲਾਫ਼ ਸ਼ਾਨਦਾਰ ਜਿੱਤ ਦਰਜ ਕਰਕੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਦੇ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ। ਪਿਛਲੇ ਦੋ ਸਾਲਾਂ ਵਿਚ ਇੱਕ ਵੀ ਖਿਤਾਬ ਜਿੱਤਣ ਵਿਚ ਨਾਕਾਮ ਰਹੀ ਪੰਜਵਾਂ ਦਰਜਾ ਪ੍ਰਾਪਤ ਸਿੰਧੂ ਨੇ ਬੀ.ਡਬਲਯੂ.ਐੱਫ. ਵਿਸ਼ਵ ਦੇ ਸੈਮੀਫਾਈਨਲ ਵਿਚ 88 ਮਿੰਟ ਤੱਕ ਚੱਲੇ ਮੁਕਾਬਲੇ ਵਿਚ ਵਿਸ਼ਵ ਦੀ 20ਵੇਂ ਨੰਬਰ ਦੀ ਖਿਡਾਰਨ ਬੁਸਾਨਨ ਨੂੰ 13-21, 21-16, 21-12 ਨਾਲ ਹਰਾਇਆ। ਸਿੰਧੂ ਨੇ ਇਸ ਤੋਂ ਪਹਿਲਾਂ 2022 ਸਿੰਗਾਪੁਰ ਓਪਨ ਜਿੱਤਿਆ ਸੀ।