#EUROPE

ਪੀਟਰ ਪੈਲੇਗਰਿਨੀ ਨੇ ਸਲੋਵਾਕੀਆ ਦੇ ਰਾਸ਼ਟਰਪਤੀ ਵਜੋਂ ਹਲਫ਼ ਲਿਆ

ਬਰਾਤਿਸਲਾਵਾ, 17 ਜੂਨ (ਪੰਜਾਬ ਮੇਲ)- ਪੀਟਰ ਪੈਲੇਗਰਿਨੀ ਨੇ ਇੱਥੇ ਸਲੋਵਾਕੀਆ ਦੇ ਰਾਸ਼ਟਰਪਤੀ ਵਜੋਂ ਹਲਫ਼ ਲਿਆ। ਇਹ ਹਫ਼ਲਦਾਰੀ ਸਮਾਗਮ ਪੁਖਤਾ ਸੁਰੱਖਿਆ ਬੰਦੋਬਸਤ ਦੌਰਾਨ ਹੋਇਆ ਕਿਉਂਕਿ ਇੱਕ ਮਹੀਨਾ ਪਹਿਲਾਂ ਉਨ੍ਹਾਂ ਦੇ ਕਰੀਬੀ ਸਹਿਯੋਗੀ ਅਤੇ ਰਾਸ਼ਟਰਪਤੀ ਰੌਬਰਟ ਫਿਕੋ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਪੈਲੇਗਰਿਨੀ (48) ਨੇ ਸੰਸਦ ਦੇ ਵਿਸ਼ੇਸ਼ ਸੈਸ਼ਨ ‘ਚ ਆਪਣੇ ਭਾਸ਼ਣ ‘ਚ ਕੌਮੀ ਏਕਤਾ ਦਾ ਸੱਦਾ ਦਿੱਤਾ। ਉਨ੍ਹਾਂ ਨੇ ਆਪਣੇ ਭਾਸ਼ਣ ‘ਚ ਕਿਹਾ, ”ਅਸੀਂ ਇੱਕ ਰਾਸ਼ਟਰ, ਇੱਕ ਸਮਾਜ, ਇੱਕ ਸਲੋਵਾਕੀਆ ਹਾਂ।” ਸਾਲ 1993 ‘ਚ ਚੈਕੋਸਲੋਵਾਕੀਆ ਦੀ ਵੰਡ ਮਗਰੋਂ ਸਲੋਵਾਕੀਆ ਦੇ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਉਹ ਦੇਸ਼ ਦੇ ਛੇਵੇਂ ਰਾਸ਼ਟਰਪਤੀ ਬਣੇ ਹਨ।