#CANADA

ਪਿਕਸ ਵੱਲੋਂ 22 ਫਰਵਰੀ ਨੂੰ ਵੈਨਕੂਵਰ ਵਿਖੇ ਲੱਗੇਗਾ ‘ਮੈਗਾ ਜੌਬ ਫੇਅਰ-2024’

ਸਰੀ, 16 ਫਰਵਰੀ (ਹਰਦਮ ਮਾਨ/ਪੰਜਾਬ ਮੇਲ)-ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (PICS) ਵੱਲੋਂ 22 ਫਰਵਰੀ 2024 ਨੂੰ ਵੈਨਕੂਵਰ ਵਿਖੇ ਮੈਗਾ ਜੌਬ ਫੇਅਰ-2024’ ਕਰਵਾਇਆ ਜਾ ਰਿਹਾ ਹੈ। ਬ੍ਰੌਡਵੇ ਸਕਾਈਟਰੇਨ ਸਟੇਸ਼ਨ ਦੇ ਨੇੜੇ ਕ੍ਰੋਏਸ਼ੀਅਨ ਕਲਚਰਲ ਸੈਂਟਰ ਵਿੱਚ ਇਹ ਜੌਬ ਫੇਅਰ ਸਵੇਰੇ 9:30 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ ਵਜੇ ਸਮਾਪਤ ਹੋਵੇਗਾ।

ਇਹ ਜਾਣਕਾਰੀਦਿੰਦਿਆਂ PICS ਦੀ ਮਾਰਕੀਟਿੰਗਸੰਚਾਰ ਅਤੇ ਫੰਡਰੇਜ਼ਿੰਗ ਅਫਸਰ ਫਲਕ ਬੇਤਾਬ ਨੇ ਦੱਸਿਆ ਹੈ ਕਿ ਮੈਗਾ ਜੌਬ ਫੇਅਰ ਪਿਕਸ ਦੇ ਰੋਜ਼ਗਾਰ ਸੇਵਾਵਾਂ ਪ੍ਰੋਗਰਾਮਾਂ ਲਈ ਹਾਲਮਾਰਕ ਈਵੈਂਟ ਹੈ। ਇਸ ਰਾਹੀਂ ਨੌਕਰੀ ਲੱਭਣ ਵਾਲਿਆਂ ਨੂੰ ਰੁਜ਼ਗਾਰ ਦੇਣ ਵਾਲਿਆਂ ਨਾਲ ਸਿੱਧੇ ਤੌਰ ਤੇ ਜੁੜਨ ਅਤੇ ਲੇਬਰ ਮਾਰਕੀਟ ਵਿੱਚ ਉਪਲਬਧ ਅਣਗਿਣਤ ਮੌਕਿਆਂ ਦੀ ਪੜਚੋਲ ਕਰਨ ਦਾ ਅਨਮੋਲ ਮੌਕਾ ਪ੍ਰਦਾਨ ਹੋਵੇਗਾ। ਇਸ ਤੋਂ ਇਲਾਵਾ ਹਾਜ਼ਰੀਨ ਕਮਿਊਨਿਟੀ ਸੇਵਾ ਪ੍ਰਦਾਨ ਕਰਨ ਵਾਲਿਆਂ ਅਤੇ ਵਿਦਿਅਕ ਸੰਸਥਾਵਾਂ ਦੁਆਰਾ ਪੇਸ਼ ਕੀਤੇ ਸਰੋਤਾਂ ਤੱਕ ਪਹੁੰਚ ਕਰਨ ਦਾ ਲਾਭ ਲੈ ਸਕਣਗੇ। ਇਹ ਇਵੈਂਟ ਆਪਣੀ ਪਹਿਲੀ ਨੌਕਰੀ ਦੀ ਭਾਲ ਕਰ ਰਹੇ ਨਵੇਂ ਵਿਅਕਤੀਆਂਵਰਕ ਫੋਰਸ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਜਾਂ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਦਾ ਟੀਚਾ ਰੱਖਣ ਵਾਲੇ ਵਿਅਕਤੀਆਂ ਲਈ ਖੁੱਲ੍ਹਾ ਹੈ।

ਉਨ੍ਹਾਂ ਕਿਹਾ ਕਿ PICS ਕੈਨੇਡਾ ਵਿੱਚ ਇੱਕ ਹਰਮਨ ਪਿਆਰੀ ਗ਼ੈਰ-ਲਾਭਕਾਰੀ ਸੰਸਥਾ ਹੈਜੋ ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਰੁਜ਼ਗਾਰ ਸੰਬੰਧੀ ਸੇਵਾਵਾਂਬੰਦੋਬਸਤ ਸੇਵਾਵਾਂਸੀਨੀਅਰ ਹਾਊਸਿੰਗਕਮਿਊਨਿਟੀ ਸੇਵਾਵਾਂ ਅਤੇ ਹੋਰ ਬਹੁਤ ਸਾਰੇ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੀ ਹੈ।

ਨੌਕਰੀ ਮੇਲੇ ਜਾਂ PICS ਪ੍ਰੋਗਰਾਮਾਂ ਬਾਰੇ ਕਿਸੇ ਵੀ ਪੁੱਛਗਿੱਛ ਲਈ ਫਲਕ ਬੇਤਾਬ ਨਾਲ ਫੋਨ ਨੰਬਰ : 604.596.7722×103 ਜਾਂ Email: phalak.betab@pics.bc.ca ਤੇ ਸੰਪਰਕ ਕੀਤਾ ਜਾ ਸਕਦਾ ਹੈ।