ਵੈਨਕੂਵਰ, 12 ਮਈ (ਪੰਜਾਬ ਮੇਲ)- ਪਿਛਲੇ ਮਹੀਨੇ ਮੁਕੰਮਲ ਹੋਈਆਂ ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਪ੍ਰਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਚੋਣ ਹਾਰ ਗਈ ਸੀ। ਚੋਣ ਹਾਰ ਚੁੱਕੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੋਇਲੀਵਰ ਵੱਲੋਂ ਹੁਣ ਅਲਬਰਟਾ ਦੇ ਰਿਵਰ ਕਲੋਫਟ ਹਲਕੇ ਤੋਂ ਜ਼ਿਮਨੀ ਚੋਣ ਲੜਨ ਦੀਆਂ ਕਿਆਸ ਅਰਾਈਆਂ ਦੀ ਸਿਆਸੀ ਚਰਚਾ ਚੱਲ ਰਹੀ ਹੈ।
ਪ੍ਰਾਪਤ ਵੇਰਵਿਆਂ ਮੁਤਾਬਕ ਅਲਬਰਟਾ ਦੇ ਰਿਵਰ ਕਲੋਬਟ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਚੋਣ ਜਿੱਤ ਚੁੱਕੇ ਇੱਕ ਐੱਮ.ਪੀ. ਡੀਮੀਅਨ ਕੁਰੇਕ ਵੱਲੋਂ ਆਪਣੀ ਪਾਰਟੀ ਦੇ ਆਗੂ ਪਿਅਰੇ ਪੋਇਲੀਵਰ ਨੂੰ ਆਪਣੀ ਸੀਟ ਤੋਂ ਜ਼ਿਮਨੀ ਚੋਣ ਲੜਨ ਦੀ ਪੇਸ਼ਕਸ਼ ਕੀਤੀ ਗਈ ਹੈ, ਤਾਂ ਜੋ ਪੋਇਲੀਵਰ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਜਵਾਬਦੇਹ ਬਣਾਉਣ ਲਈ ਪਾਰਲੀਮੈਂਟ ਪਹੁੰਚ ਸਕਣ। ਜ਼ਿਕਰਯੋਗ ਹੈ ਕਿ ਰਾਜਧਾਨੀ ਔਟਵਾ ਦੇ ਕਾਰਲਟਨ ਹਲਕੇ ਤੋਂ ਪਿਅਰੇ ਪੋਇਲੀਵਰ ਲਿਬਰਲ ਉਮੀਦਵਾਰ ਤੋਂ ਚੋਣ ਹਾਰ ਗਏ ਸਨ।
ਪਿਅਰੇ ਪੋਇਲੀਵਰ ਵੱਲੋਂ ਜਿਮਨੀ ਚੋਣ ਲੜਨ ਦੀ ਚਰਚਾ!
