#OTHERS

ਪਾਕਿ Election ਤੋਂ ਪਹਿਲਾਂ ਥਾਣੇ ‘ਤੇ ਅੱਤਵਾਦੀ ਹਮਲਾ; 10 ਪੁਲਿਸ ਕਰਮੀਆਂ ਦੀ ਮੌਤ, 6 ਜ਼ਖ਼ਮੀ

ਪੇਸ਼ਾਵਰ (ਪਾਕਿਸਤਾਨ), 5 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ‘ਚ ਅੱਠ ਫਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸੋਮਵਾਰ ਨੂੰ ਪਾਕਿਸਤਾਨ ‘ਚ ਇਕ ਪੁਲਿਸ ਥਾਣੇ ‘ਤੇ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ‘ਚ ਘੱਟੋ-ਘੱਟ 10 ਪੁਲਿਸ ਕਰਮੀ ਮਾਰੇ ਗਏ ਅਤੇ ਛੇ ਜ਼ਖ਼ਮੀ ਹੋ ਗਏ। ਡੇਰਾ ਇਸਮਾਈਲ ਖਾਲ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਇਹ ਹਮਲਾ ਖੈਬਰ ਪਖ਼ਤੂਨਖਵਾ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ ‘ਚ ਦਰਬਾਨ ਤਹਿਸੀਲ ਦੇ ਚੋੜਵਾਨ ਪੁਲਿਸ ਥਾਣੇ ‘ਤੇ ਹੋਇਆ।