#OTHERS

ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਦੀ ਚੋਣ 9 ਨੂੰ

ਇਸਲਾਮਾਬਾਦ, 1 ਮਾਰਚ (ਪੰਜਾਬ ਮੇਲ)- ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਰਾਸ਼ਟਰਪਤੀ ਚੋਣਾਂ ਲਈ ਮਤਦਾਨ 9 ਮਾਰਚ ਨੂੰ ਹੋਵੇਗਾ, ਜਿਸ ਵਿਚ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੂੰ 11 ਵਰ੍ਹਿਆਂ ਬਾਅਦ ਦੇਸ਼ ਦਾ ਸਰਵਉੱਚ ਸੰਵਿਧਾਨਕ ਅਹੁਦਾ ਮਿਲਣਾ ਲਗਪਗ ਤੈਅ ਹੈ। ‘ਜੀਓ ਨਿਊਜ਼’ ਦੀ ਖ਼ਬਰ ਮੁਤਾਬਕ ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਨੇ ਇੱਕ ਨੋਟਿਸ ‘ਚ ਕਿਹਾ ਕਿ ਰਾਸ਼ਟਰਪਤੀ ਚੋਣਾਂ 9 ਮਾਰਚ ਨੂੰ ਕੌਮੀ ਅਸੈਂਬਲੀ ਵਿਚ ਅਤੇ ਸਾਰੀਆਂ ਸੂਬਾਈ ਅਸੈਂਬਲੀਆਂ ਵਿਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਣਗੀਆਂ। ਚੋਣ ਬਾਡੀ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਆਪਣੇ ਨਾਮਜ਼ਦਗੀ ਕਾਗਜ਼ ਭਲਕੇ ਸ਼ਨਿਚਰਵਾਰ (2 ਮਾਰਚ) ਦੁਪਿਹਰ ਤੱਕ ਲਾਹੌਰ, ਕਰਾਚੀ, ਪਿਸ਼ਾਵਰ ਤੇ ਕੋਇਟਾ ‘ਚ ਚੋਣ ਅਧਿਕਾਰੀਆਂ ਕੋਲ ਦਾਖਲ ਕਰ ਸਕਦੇ ਹਨ।