#OTHERS

ਪਾਕਿਸਤਾਨ ਦੀ ਖੈਬਰ ਪਖਤੂਨਖਵਾ ਵਿਧਾਨ ਸਭਾ ਲਈ ਸਿੱਖ ਆਗੂ ਦੀ ਚੋਣ

ਪਿਸ਼ਾਵਰ, 18 ਜੁਲਾਈ (ਪੰਜਾਬ ਮੇਲ)-ਸੂਬਾਈ ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਜਮੀਅਤ ਉਲੇਮਾ-ਏ-ਇਸਲਾਮ (ਐੱਫ) ਨੂੰ ਅਲਾਟ ਕੀਤੀ ਗਈ ਘੱਟ ਗਿਣਤੀ ਸੀਟ ‘ਤੇ ਇੱਕ ਸਿੱਖ ਧਾਰਮਿਕ ਆਗੂ ਪਾਕਿਸਤਾਨ ਦੀ ਖੈਬਰ-ਪਖਤੂਨਖਵਾ ਅਸੈਂਬਲੀ ਦਾ ਮੈਂਬਰ ਚੁਣਿਆ ਗਿਆ ਹੈ।
ਜੇ.ਯੂ.ਆਈ.-ਐੱਫ. ਦੇ ਨਾਮਜ਼ਦ ਗੁਰਪਾਲ ਸਿੰਘ ਨੂੰ ਘੱਟ ਗਿਣਤੀਆਂ ਲਈ ਰਾਖਵੀਂ ਸੀਟ ‘ਤੇ ਬਿਨਾਂ ਵਿਰੋਧ ਚੁਣਿਆ ਗਿਆ, ਜੋ ਘੱਟ ਗਿਣਤੀ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।
ਗੁਰਪਾਲ ਸਿੰਘ ਖੈਬਰ ਜ਼ਿਲ੍ਹੇ ਦੇ ਬਾੜਾ ਵਿੱਚ ਮਲਿਕ ਦੀਨ ਖੇਲ ਕਬੀਲੇ ਤੋਂ ਹਨ।