ਕਰਾਚੀ, 18 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਸਾਂਭ-ਸੰਭਾਲ ਦੇ ਕੰਮ ਦੌਰਾਨ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ‘ਮੋਹਨਜੋਦੜੋ’ ਦੇ ਇਕ ਸਤੂਪ ’ਚੋਂ ਤਾਂਬੇ ਦੇ ਸਿੱਕਿਆਂ ਨਾਲ ਭਰਿਆ ਭਾਂਡਾ ਮਿਲਿਆ ਹੈ। ਕੰਜ਼ਰਵੇਸ਼ਨ ਡਾਇਰੈਕਟਰ ਸਈਅਦ ਸ਼ਾਕਿਰ ਸ਼ਾਹ ਨੇ ਕਿਹਾ ਕਿ ਕਰਮਚਾਰੀ ਵੀਰਵਾਰ ਨੂੰ ਢਹਿ-ਢੇਰੀ ਹੋਈ ਕੰਧ ਦੀ ਖੋਦਾਈ ਕਰ ਰਹੇ ਸਨ, ਤਾਂ ਉਥੇ ਉਨ੍ਹਾਂ ਨੂੰ ਪੁਰਾਣੇ ਤਾਂਬੇ ਦੇ ਸਿੱਕਿਆਂ ਨਾਲ ਭਰਿਆ ਇਕ ਭਾਂਡਾ ਮਿਲਿਆ। ਸਿੱਕਿਆਂ ਨੂੰ ਵਿਸ਼ਲੇਸ਼ਣ ਲਈ ਲੈਬਾਰਟਰੀ ’ਚ ਭੇਜਿਆ ਗਿਆ ਹੈ।